RRR ਦੇ ਡਾਇਰੈਕਟਰ ਨਾਲ ਕੰਮ ਕਰ ਰਹੇ ਨੇ ਮਹੇਸ਼ ਬਾਬੂ, ਐਸ.ਰਾਜਮੌਲੀ ਬਾਰੇ ਕਹੀ ਇਹ ਖ਼ਾਸ ਗੱਲ

Written by  Pushp Raj   |  August 09th 2022 05:39 PM  |  Updated: August 09th 2022 05:39 PM

RRR ਦੇ ਡਾਇਰੈਕਟਰ ਨਾਲ ਕੰਮ ਕਰ ਰਹੇ ਨੇ ਮਹੇਸ਼ ਬਾਬੂ, ਐਸ.ਰਾਜਮੌਲੀ ਬਾਰੇ ਕਹੀ ਇਹ ਖ਼ਾਸ ਗੱਲ

Mahesh Babu share his experianceworking with S Rajamouli: ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। 'ਪ੍ਰਿੰਸ ਆਫ ਟਾਲੀਵੁੱਡ' ਨੂੰ ਫੈਨਜ਼ ਤੇ ਫ਼ਿਲਮ ਇੰਡਸਟਰੀ ਪੂਰੀ ਤਰ੍ਹਾਂ ਨਾਲ ਵਧਾਈਆਂ ਭੇਜ ਰਹੀ ਹੈ। ਇਨ੍ਹੀਂ ਦਿਨੀਂ ਮਹੇਸ਼ ਬਾਬੂ ਮਸ਼ਹੂਰ ਫ਼ਿਲਮ ਡਾਇਰੈਕਟਰ ਐਸ.ਰਾਜਮੌਲੀ ਨਾਲ ਗੱਲ ਕਰ ਰਹੇ ਹਨ। ਮਹੇਸ਼ ਬਾਬੂ ਨੇ ਐਸ. ਐਸ. ਰਾਜਮੌਲੀ ਨਾਲ ਆਪਣੇ ਕੰਮ ਕਰਨ ਦਾ ਤਜ਼ਰਬਾ ਸਾਂਝਾ ਕੀਤਾ ਹੈ।

Image Source: Twitter

ਦੱਸ ਦਈਏ ਕਿ ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਦੀ ਫ਼ਿਲਮ 'ਸਰਕਾਰੀ ਵਾਰੀ ਪਤਾ' ਇਸ ਸਾਲ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ ਸੀ। ਹੁਣ ਅਭਿਨੇਤਾ ਦੱਖਣੀ ਫ਼ਿਲਮ ਉਦਯੋਗ ਦੇ ਅਨੁਭਵੀ ਨਿਰਦੇਸ਼ਕ ਐਸ ਐਸ ਰਾਜਾਮੌਲੀ ਨਾਲ ਪੈਨ ਇੰਡੀਆ ਫ਼ਿਲਮ 'ਤੇ ਕੰਮ ਕਰ ਰਿਹਾ ਹੈ। ਇਹ ਇੱਕ ਮੈਗਾ-ਬਜਟ ਪ੍ਰੋਜੈਕਟ ਹੈ, ਜਿਸ ਬਾਰੇ ਮਹੇਸ਼ ਬਾਬੂ ਨੇ ਕਈ ਵੱਡੇ ਖੁਲਾਸੇ ਕੀਤੇ ਹਨ।

ਹੁਣ ਇਹ ਕਿਆਸ ਲਾਏ ਜਾ ਰਹੇ ਹਨ ਕਿ ਐਸ. ਐਸ. ਰਾਜਮੌਲੀ ਸੁਪਰਸਟਾਰ ਮਹੇਸ਼ ਬਾਬੂ ਨਾਲ ਵੱਡਾ ਧਮਾਕਾ ਕਰਨ ਵਾਲੇ ਹਨ। ਹੁਣ ਜੇਕਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਹੁਣ ਸਾਊਥ ਫ਼ਿਲਮ ਇੰਡਸਟਰੀ 'ਚ ਇੱਕ ਹੋਰ ਮੈਗਾ-ਬਜਟ ਫ਼ਿਲਮ ਤਿਆਰ ਹੋਣ ਜਾ ਰਹੀ ਹੈ। ਇਹ ਵੀ ਖ਼ਬਰ ਹੈ ਕਿ ਮਹੇਸ਼ ਬਾਬੂ ਰਾਜਮੌਲ ਦੇ ਇਸ ਮੈਗਾ ਬਜਟ ਪ੍ਰੋਜੈਕਟ ਦਾ ਅਹਿਮ ਹਿੱਸਾ ਹੋਣਗੇ।

Image Source: Twitter

ਮੀਡੀਆ ਨਾਲ ਗੱਲਬਾਤ ਦੌਰਾਨ ਮਹੇਸ਼ ਬਾਬੂ ਨੇ ਦੱਸਿਆ ਕਿ ਉਨ੍ਹਾਂ ਦਾਐਸ. ਐਸ. ਰਾਜਮੌਲੀ ਨਾਲ ਕੰਮ ਕਰਨ ਦਾ ਸੁਫ਼ਨਾ ਪੂਰਾ ਹੋ ਗਿਆ ਹੈ। 'ਮਗਧੀਰਾ', 'ਬਾਹੂਬਲੀ' ਅਤੇ 'ਆਰਆਰਆਰ' ਵਰਗੀਆਂ ਬਲਾਕਬਸਟਰ ਫ਼ਿਲਮਾਂ ਦੇਣ ਵਾਲੇ ਰਾਜਾਮੌਲੀ ਨਾਲ ਕੰਮ ਕਰਨ ਦਾ ਅਭਿਨੇਤਾ ਦਾ ਸੁਪਨਾ ਹੈ। ਕਿਉਂਕਿ ਰਾਜਾਮੌਲੀ ਨੇ ਆਪਣੇ ਕਰੀਅਰ 'ਚ 10 ਤੋਂ 11 ਫ਼ਿਲਮਾਂ ਕੀਤੀਆਂ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਹੀ ਫ਼ਿਲਮਾਂ ਸੁਪਰਹਿੱਟ ਸਾਬਿਤ ਹੋਈਆਂ ਹਨ।

ਮਹੇਸ਼ ਬਾਬੂ ਨੇ ਅੱਗੇ ਕਿਹਾ ਕਿ ਰਾਜਾਮੌਲੀ ਨਾਲ ਇੱਕ ਫ਼ਿਲਮ ਕਰਨ ਵਿੱਚ 25 ਫਿਲਮਾਂ ਜਿੰਨੀ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਦੀ ਇੱਕ ਫ਼ਿਲਮ ਹੀ 25 ਫ਼ਿਲਮਾਂ ਦੇ ਬਰਾਬਰ ਹੁੰਦੀ ਹੈ, ਕਿਉਂਕਿ ਫ਼ਿਲਮ ਵਿੱਚ ਸਰੀਰਕ ਤੌਰ 'ਤੇ ਬਹੁਤ ਮਿਹਨਤ ਲੱਗਦੀ ਹੈ। ਮਹੇਸ਼ ਬਾਬੂ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ। ਇਹ ਇੱਕ ਪੈਨ ਇੰਡੀਆ ਫਿਲਮ ਬਣਨ ਜਾ ਰਹੀ ਹੈ, ਮੈਨੂੰ ਉਮੀਦ ਹੈ ਕਿ ਅਸੀਂ ਕਈ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਆਪਣੇ ਦੇਸੀ ਅਤੇ ਵਿਦੇਸ਼ੀ ਪ੍ਰਸ਼ੰਸਕਾਂ ਨੂੰ ਇੱਕ ਨਵਾਂ ਅਨੁਭਵ ਦਵਾਂਗੇ।

Image Source: Twitter

ਹੋਰ ਪੜ੍ਹੋ: ਫ਼ਿਲਮ 'ਲਾਲ ਸਿੰਘ ਚੱਢਾ' 'ਚ ਆਮਿਰ ਖ਼ਾਨ ਦਾ ਕਿਉਂ ਨਿਭਾ ਰਹੇ ਨੇ ਸਿੱਖ ਕਿਰਦਾਰ, ਅਦਾਕਾਰ ਨੇ ਕੀਤਾ ਖੁਲਾਸਾ

ਦੱਸ ਦੇਈਏ ਕਿ ਮਹੇਸ਼ ਬਾਬੂ ਵੀ ਸਾਊਥ ਫ਼ਿਲਮਾਂ ਇੰਡਸਟਰੀ ਦੇ ਸੁਪਰ ਸਟਾਰ ਹਨ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫਿਸ 'ਤੇ ਗੈਰ-ਹਿੰਦੀ ਹੋਣ ਦੇ ਬਾਵਜੂਦ ਵੀ ਚੰਗੀ ਕਮਾਈ ਕਰਦੀਆਂ ਹਨ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮਾਂ 'ਸਰਕਾਰੀ ਵਾਰੀ ਪਤਾ' ਰਿਲੀਜ਼ ਹੋਈ ਹੈ। 60 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੇ 230 ਕਰੋੜ ਦਾ ਕਾਰੋਬਾਰ ਕੀਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network