ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਇਕ ਵਾਰ ਫਿਰ ਨਜ਼ਰ ਆਏ ‘Hashtag Love Soniyea’ ਗੀਤ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦੋਵਾਂ ਦੀ ਲਵ ਕਮਿਸਟਰੀ

Written by  Lajwinder kaur   |  July 03rd 2020 06:46 PM  |  Updated: July 03rd 2020 06:46 PM

ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਇਕ ਵਾਰ ਫਿਰ ਨਜ਼ਰ ਆਏ ‘Hashtag Love Soniyea’ ਗੀਤ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦੋਵਾਂ ਦੀ ਲਵ ਕਮਿਸਟਰੀ

ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਹਿਰਾ ਸ਼ਰਮਾ ਇੱਕ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਨੇ । ਹੈਸ਼ਟੈਗ ਲਵ ਸੋਹਣੀਏ (Hashtag Love Soniyea) ਜਿਸ ਨੂੰ Meet Bros. ਤੇ Piyush Mehroliyaa ਨੇ ਗਾਇਆ ਹੈ । ਇਸ ਗੀਤ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਲਵ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਦੋਵਾਂ ਦੀ ਮੁਲਾਕਾਤ ਟੀਵੀ ਦੇ ਰਿਆਲਟੀ ਸ਼ੋਅ ਦੌਰਾਨ ਹੋਈ ਸੀ ।

ਜੇ ਗੱਲ ਕਰੀਏ ਗੀਤ ਦੇ ਬੋਲ ਤੇ ਰੈਪ ਦੀ ਤਾਂ ਉਹ ਮੇਲੋ ਡੀ (Mellow D) ਨੇ ਤਿਆਰ ਕੀਤਾ ਹੈ । ਮਿਊਜ਼ਿਕ ਦਿੱਤਾ ਹੈ ਖੁਦ Meet Bros ਨੇ ਹੀ । ਗਾਣੇ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਹੈ । ਐੱਮ.ਬੀ ਮਿਊਜ਼ਿਕ ਦੇ ਯੂਟਿਊਬ ਚੈਨਲ ਤੇ ਗੀਤ ਦਾ ਵੀਡੀਓ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਮਾਹਿਰਾ ਸ਼ਰਮਾ ਇਸ ਤੋਂ ਪਹਿਲਾਂ ਵੀ ਕਈ ਨਾਮੀ ਗਾਇਕ ਜਿਵੇਂ ਅੰਮ੍ਰਿਤ ਮਾਨ, ਪ੍ਰਭ ਗਿੱਲ, ਜੱਸ ਮਾਣਕ ਤੇ ਕਈ ਹੋਰ ਪੰਜਾਬੀ ਗਾਇਕਾਂ ਦੇ ਨਾਲ ਕੰਮ ਕਰ ਚੁੱਕੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network