ਦੇਖੋ ਕਿਸ ਤਰਾਂ ਬਣਿਆ ਫ਼ਿਲਮ 'ਫੰਨੇ ਖਾਂ' ਦਾ ਟੀਜ਼ਰ ਅਤੇ ਗੀਤ 'ਹਲਕਾ ਹਲਕਾ'
ਬਾਲੀਵੁੱਡ ਦੇ ਸੁਪਰਸਟਾਰ ਐਸ਼ਵਰਿਆ ਰਾਏ ਬੱਚਨ Aishwarya rai bachchan, ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਜਲਦ ਸੱਭ ਦੇ ਦਰਮਿਆਨ ਆਉਣ ਵਾਲੀ ਫ਼ਿਲਮ 'ਫੰਨੇ ਖਾਂ' bollywood film 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਟ੍ਰੇਲਰ ਅਤੇ ਗੀਤ ਪਹਿਲਾ ਹੀ ਰਿਲੀਜ਼ ਹੋ ਗਏ ਹਨ ਅਤੇ ਸੋਸ਼ਲ ਮੀਡਿਆ ਤੇ ਪੁਰੀਆ ਧਮਾਲਾਂ ਪਾ ਰਹੇ ਹਨ| ਫ਼ਿਲਮ ਵਾਲਿਆਂ ਵਲੋਂ ਫ਼ਿਲਮ ਦੀ ਅਤੇ ਫ਼ਿਲਮ ਦੇ ਗੀਤ ਹਲਕਾ ਹਲਕਾ ਦੀ ਮੇਕਿੰਗ ਵੀਡੀਓ ਜਾਰੀ ਕੀਤੀ ਗਈ ਹੈ, , ਜਿਸ 'ਚ ਇਹ ਤਿੰਨੋਂ ਸਿਤਾਰੇ ਬੇਹੱਦ ਮਝੇਦਾਰ ਲੱਗ ਰਹੇ ਹਨ| 'ਫੰਨੇ ਖਾਂ' 'ਚ ਅਨਿਲ ਕਪੂਰ, ਸਿੰਗਰ ਬਣਨ ਦਾ ਸੁਪਨਾ ਰੱਖਣ ਵਾਲੀ ਬੇਟੀ 'ਲਤਾ' ਦੇ ਪਿਤਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
https://www.youtube.com/watch?v=KlKw4URL7Fg
ਐਸ਼ਵਰਿਆ ਰਾਏAishwarya rai bachchan ਮਸ਼ਹੂਰ ਗਾਇਕਾ 'ਬੇਬੀ ਸਿੰਘ' ਦਾ ਕਿਰਦਾਰ ਨਿਭਾਅ ਰਹੀ ਹੈ। ਉੱਥੇ ਰਾਜਕੁਮਾਰ ਰਾਓ ਫਿਲਮ 'ਚ 'ਅਧੀਰ' ਨਾਂ ਦੇ ਵਿਅਕਤੀ ਦੇ ਕਿਰਦਾਰ 'ਚ ਦਿਖਾਈ ਦੇਣਗੇ। ਫਿਲਮ bollywood film ਦੇ ਇਕ ਸੀਨ 'ਚ ਅਨਿਲ ਕਪੂਰ ਅਤੇ ਰਾਜਕੁਮਾਰ ਰਾਓ, ਐਸ਼ਵਰਿਆ ਨੂੰ ਕਿਡਨੈਪ (ਅਗਵਾ) ਕਰਦੇ ਹਨ। ਕਿਡਨੈਪਿੰਗ ਤੋਂ ਬਾਅਦ ਰਾਜਕੁਮਾਰ ਰਾਓ ਉਨ੍ਹਾਂ ਨੂੰ ਪੁੱਛਦੇ ਹਨ ਕਿ ਜੋ ਅਸੀਂ ਕਿਡਨੈਪਿੰਗ ਕੀਤੀ ਹੈ, ਉਸ ਲਈ ਪੈਸੇ ਕਿੰਨੇ ਮੰਗਣੇ ਹਨ। ਇਸ 'ਤੇ ਐਸ਼ਵਰਿਆ ਕਹਿੰਦੀ ਹੈ— ਕਿੰਨੇ ਪੈਸੇ ਚਾਹੀਦੇ ਹਨ।ਬੇਹੱਦ ਮਾਸੂਮੀਅਤ ਨਾਲ ਰਾਜਕੁਮਾਰ ਜਵਾਬ ਦਿੰਦੇ ਹਨ, ਤੁਹਾਨੂੰ ਜੋ ਵੀ ਠੀਕ-ਠਾਕ ਲੱਗੇ ਦੇ ਦਿਓ। ਰਾਜਕੁਮਾਰ ਦੀਆਂ ਗੱਲਾਂ ਸੁਣ ਅਨਿਲ ਕਪੂਰ ਗੁੱਸੇ 'ਚ ਬੋਲਦੇ ਹਨ, ਕਿਡਨੈਪਿੰਗ ਦੇ ਪੈਸੇ ਮੰਗ ਰਹੇ ਹੋ ਜਾਂ ਚੰਦਾ।
https://www.youtube.com/watch?v=no0rWQ0OuXw
ਦੱਸਣਯੋਗ ਹੈ ਕਿ ‘ਫੰਨੇ ਖਾਂ’ ਦਾ ਨਿਰਦੇਸ਼ਨ ਅਤੁਲ ਮਾਂਜ਼ੇਰਕਰ ਨੇ ਕੀਤਾ ਹੈ। ਇਸ ਫਿਲਮ ‘ਚ ਐਸ਼ਵਰਿਆ ਤੇ ਅਨਿਲ ਕਪੂਰ ਦੀ ਜੋੜੀ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲ ਰਹੀ ਹੈ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਹ ਫਿਲਮbollywood film 3 ਅਗਤਸ ਨੂੰ ਰਿਲੀਜ਼ ਹੋਵੇਗੀ।