ਮਲਕੀਤ ਰੌਣੀ ਨੇ ਸ਼ਹੀਦੀ ਦਿਹਾੜੇ ‘ਤੇ ਪੋਸਟ ਪਾ ਕੇ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ
ਦੇਸ਼ ਦੀ ਆਜ਼ਾਦੀ ਲਈ ਜਦੋਂ ਵੀ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦੀ ਗੱਲ ਚੱਲਦੀ ਹੈ ਤਾਂ ਪੰਜਾਬੀਆਂ ਦਾ ਨਾਂ ਸਰੇ-ਫਿਹਰਿਸਤ ਆਉਂਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਆਦਿ ਅਜਿਹੇ ਜਾਂਬਾਜ਼ ਪੰਜਾਬੀ ਨੌਜਵਾਨ ਸਨ, ਜਿਨ੍ਹਾਂ ਦਾ ਨਾਂ ਅੱਜ ਵੀ ਦੇਸ਼ ਅੰਦਰ ਬੜੇ ਫ਼ਖਰ ਅਤੇ ਗੌਰਵ ਨਾਲ ਲਿਆ ਜਾਂਦਾ ਹੈ।
ਪੰਜਾਬੀ ਐਕਟਰ ਮਲਕੀਤ ਰੌਣੀ ਨੇ ਸ਼ਹੀਦ ਕਰਤਾਰ ਸਿੰਘ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘16 ਨਵੰਬਰ 1915 ਨੂੰ ਲਾਹੌਰ ਜੇਲ੍ਹ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ(ਤਰਨਤਾਰਨ)ਸ਼ਹੀਦ ਬਖਸ਼ੀਸ਼ ਸਿੰਘ, ਦੋਵੇਂ ਸ਼ਹੀਦ ਸੁਰੈਣ ਸਿੰਘ(ਵੱਡਾ ਤੇ ਛੋਟਾ)ਤਿੰਨੇ ਪਿੰਡ ਗਿੱਲਵਾਲੀ(ਅੰਮ੍ਰਿਤਸਰ)ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ( ਪੂਨਾ) ਤੇ ਸ਼ਹੀਦ ਹਰਨਾਮ ਸਿੰਘ ਪਿੰਡ ਭੱਟੀ ਗੁਰਾਇਆ(ਸਿਆਲਕੋਟ)ਪਹਿਲੇ ਲਾਹੌਰ ਸਾਜ਼ਿਸ਼ ਕੇਸ ‘ਚ ਫਾਂਸੀ ਚੜ੍ਹੇ। ਸੱਤ ਸੂਰਮਿਆਂ ਨੂੰ ਇਕੱਠਿਆਂ ਚੇਤੇ ਕਰੀਏ।‘
ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮਹਾਨ ਇਨਕਲਾਬੀ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਨੂੰ ਕੋਟਿ ਕੋਟਿ ਨਮਨ ਕਰ ਰਹੇ ਨੇ ।