
ਪੰਜਾਬ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ (Wedding Season) ਚੱਲ ਰਿਹਾ ਹੈ । ਹੁਣ ਤੱਕ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਅਦਾਕਾਰ ਰਣਜੀਤ ਰਿਆਜ਼ ਸ਼ਰਮਾ ਦੇ ਬੇਟੇ ਦਾ ਵਿਆਹ ਬੀਤੇ ਦਿਨੀਂ ਹੋਇਆ । ਇਸ ਵਿਆਹ ‘ਚ ਮਲਕੀਤ ਰੌਣੀ, ਸ਼ਵਿੰਦਰ ਮਾਹਲ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਹੋਰ ਪੜ੍ਹੋ : ਹਿਨਾ ਖ਼ਾਨ ਨੇ ਵਿਆਹ ‘ਚ ਜੁੱਤੀ ਚੋਰੀ ਦੀ ਰਸਮ ਦੇ ਦੌਰਾਨ ਮੰਗ ਲਈ ਏਨੀ ਰਕਮ, ਵੇਖੋ ਵੀਡੀਓ
ਅਦਾਕਾਰ ਮਲਕੀਤ ਰੌਣੀ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਵਿੰਦਰ ਮਾਹਲ ‘ਤੇ ਮਲਕੀਤ ਰੌਣੀ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਹੋਏ ਹਨ ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦੇ ਨਾਂਅ ‘ਤੇ ਜਾਅਲੀ ਪਾਸਪੋਰਟ ‘ਤੇ ਘੁੰਮ ਰਹੇ ਸੀ ਨਾਈਜੀਰੀਅਨ, ਪੁਲਿਸ ਨੇ ਕੀਤੀ ਕਾਰਵਾਈ
ਇਸ ਵਿਆਹ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮਲਕੀਤ ਰੌਣੀ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ‘ਰਣਜੀਤ ਰਿਆਜ਼ ਸ਼ਰਮਾ ਦੇ ਬੇਟੇ ਰਜ਼ਤ ਦੇ ਵਿਆਹ ਸਮੇਂ ਸ਼ਵਿੰਦਰ ਮਾਹਲ, ਭਰਤ ਭੂਸ਼ਣ ਵਰਮਾ, ਬੌਬੀ ਘਈ ਅਤੇ ਪਰਮਜੀਤ ਭੰਗੂ ਦੇ ਨਾਲ, ਰਣਜੀਤ ਰਿਆਜ਼ ਸ਼ਰਮਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ’।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਲਕੀਤ ਰੌਣੀ ਗੁੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਦੇ ਵਿਆਹ ‘ਚ ਵੀ ਸ਼ਿਰਕਤ ਕਰਨ ਦੇ ਲਈ ਪਹੁੰਚੇ ਸਨ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।