'ਯੈੱਸ ਆਈ ਐਮ' ਸਟੂਡੈਂਟ ਦੇ ਸੈੱਟ ਤੋਂ ਮੈਂਡੀ ਤੱਖਰ ਨੇ ਸਿੱਧੂ ਮੂਸੇ ਵਾਲਾ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਨਿਰਦੇਸ਼ਕ ਵੀ ਆਏ ਨਜ਼ਰ

written by Aaseen Khan | October 01, 2019

'ਯੈੱਸ ਆਈ ਐਮ ਸਟੂਡੈਂਟ' ਜਿਸ ਰਾਹੀਂ ਇੱਕ ਹੋਰ ਗਾਇਕ ਨਾਇਕ ਦੇ ਤੌਰ 'ਤੇ ਪੰਜਾਬੀ ਸਿਨੇਮਾ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਿਹਾ ਹੈ। ਮੈਂਡੀ ਤੱਖਰ ਅਤੇ ਸਿੱਧੂ ਮੂਸੇ ਵਾਲਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦਾ ਸ਼ੂਟ ਚੱਲ ਰਿਹਾ ਹੈ ਜਿਸ ਨੂੰ ਤਰਨਵੀਰ ਸਿੰਘ ਜਗਪਾਲ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੇ ਸੈੱਟ ਤੋਂ ਫੀਮੇਲ ਲੀਡ ਨਿਭਾ ਰਹੀ ਮੈਂਡੀ ਨੇ ਇੱਕ ਸੈਲਫੀ ਸਾਂਝੀ ਕੀਤੀ ਹੈ ਜਿਸ 'ਚ ਸਿੱਧੂ ਮੂਸੇ ਵਾਲਾ ਮੈਂਡੀ ਅਤੇ ਨਿਰਦੇਸ਼ਕ ਤਰਨਵੀਰ ਨਜ਼ਰ ਆ ਰਹੇ ਹਨ। ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ 'ਚ ਮੈਂਡੀ ਅਤੇ ਸਿੱਧੂ ਮੂਸੇ ਵਾਲਾ ਦੀ ਕਮਿਸਟਰੀ ਕਿੰਨੀ ਕੁ ਪਿਆਰੀ ਹੋਣ ਵਾਲੀ ਹੈ।

 

View this post on Instagram

 

We cute ? #YesIamStudent in the making ???? #YIAS !! @tarnvir_singh_jagpal @sidhu_moosewala @gillraunta

A post shared by MANDY TAKHAR (@mandy.takhar) on


ਫਿਲਹਾਲ ਇਹ ਦੇਖਣ ਲਈ 2020 ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ 'ਯੈੱਸ ਆਈ ਐਮ ਸਟੂਡੈਂਟ' ਅਗਲੇ ਸਾਲ ਹੀ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਗੀਤਕਾਰ ਗਿੱਲ ਰੌਂਤਾ ਵੱਲੋਂ ਇਸ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ ਜਿਸ 'ਚ ਸਟੂਡੈਂਟ ਵੀਜ਼ੇ 'ਤੇ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਸੰਘਰਸ਼ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਫ਼ਿਲਮ ਦਾ ਨਵਾਂ ਪੋਸਟਰ ਵੀ ਸਾਹਮਣੇ ਆ ਹੈ ਜਿਸ 'ਚ ਸਿੱਧੂ ਮੂਸੇ ਵਾਲਾ ਦੀ ਦਾਦੀ ਦੇ ਨਾਮ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਹੋਰ ਵੇਖੋ  :ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ


ਗਾਣਿਆਂ ਦੇ ਨਾਲ ਨਾਲ ਆਏ ਦਿਨ ਹੀ ਕਿਸੇ ਨਾ ਕਿਸੇ ਵਿਵਾਦ ਦੇ ਚਲਦਿਆਂ ਸੁਰਖ਼ੀਆਂ ‘ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਦੀ ਫ਼ਿਲਮ ਨੂੰ ਦੇਖਣਾ ਹੋਵੇਗਾ ਦਰਸ਼ਕ ਕੀ ਹੁੰਗਾਰਾ ਦਿੰਦੇ ਹਨ।

0 Comments
0

You may also like