ਪੰਜਾਬੀਆਂ ਨੇ ਦੇਸ਼ ਲਈ ਕੀਤੀਆਂ ਸਭ ਤੋਂ ਵੱਧ ਕੁਰਬਾਨੀਆਂ,ਮੰਗਲ ਹਠੂਰ ਨੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਕੁਝ ਇਸ ਤਰ੍ਹਾਂ ਕੀਤਾ ਬਿਆਨ  

written by Shaminder | August 20, 2019

ਪੰਜਾਬੀਆਂ ਦੇ ਦੇਸ਼ ਅਤੇ ਕੌਮ ਦੀ ਖਾਤਿਰ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ । ਪੰਜਾਬੀ ਹਮੇਸ਼ਾ ਹੀ ਅੱਗੇ ਰਹੇ ਹਨ ਭਾਵੇਂ ਉਹ ਸੀਨੇ 'ਤੇ ਗੋਲੀ ਖਾਣ ਦੀ ਗੱਲ ਹੋਵੇ ਜਾਂ ਫਿਰ ਹੱਕ ਸੱਚ ਦੀ ਲੜਾਈ ਹੋਵੇ ।ਜ਼ੁਲਮ ਅਤੇ ਅੱਤਿਆਚਾਰ ਦਾ ਟਾਕਰਾ ਕਰਨ ਲਈ ਪੰਜਾਬੀ ਹਮੇਸ਼ਾ ਹੀ ਅੱਗੇ ਰਹਿੰਦੇ ਨੇ ।ਦੇਸ਼ ਦੀ ਆਜ਼ਾਦੀ ਲਈ ਪਤਾ ਨਹੀਂ ਕਿੰਨੇ ਕੁ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ।

[embed]https://www.facebook.com/iamMangalHathur/videos/1342376695910479/UzpfSTExMjU3MTI2NTQ1NDk2OToyNTkxNzY3MjY0MjAyMDEx/[/embed]

 

ਪਰ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ,ਜਿੰਨਾਂ ਨੂੰ ਕਿਤੇ ਨਾ ਕਿਤੇ ਅਣਗੌਲਿਆ ਗਿਆ ਹੈ ਪਰ ਮੰਗਲ ਹਠੂਰ ਨੇ ਆਪਣੀ ਕਲਮ ਨਾਲ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੇ ਪਾਏ ਯੋਗਦਾਨ ਬਾਰੇ ਇੱਕ ਗੀਤ ਲਿਖਿਆ ਹੈ "ਗਿਣਿਓਂ ਪੰਜਾਬੀ ਕਿੰਨੇ ਸੀ" । ਇਸ ਗੀਤ ਨੂੰ ਗਾਇਕ ਕਮਲਹੀਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਮੰਗਲ ਹਠੂਰ ਨੇ ਬਹੁਤ ਹੀ ਖ਼ੂਬਸੂਰਤ ਲਿਖੇ ਨੇ ।

You may also like