'ਮਣੀਕਰਨੀਕਾ: ਦ ਕੁਈਨ ਆਫ ਝਾਂਸੀ' ਦੇ ਟ੍ਰੇਲਰ ਵਿੱਚ ਕੰਗਨਾ ਰਨੌਤ ਦੀ ਅਦਾਕਾਰੀ ਦਾ ਦਿਖਾਈ ਦਿੰਦਾ ਹੈ ਜਲਵਾ 

Written by  Rupinder Kaler   |  December 18th 2018 03:59 PM  |  Updated: December 18th 2018 03:59 PM

'ਮਣੀਕਰਨੀਕਾ: ਦ ਕੁਈਨ ਆਫ ਝਾਂਸੀ' ਦੇ ਟ੍ਰੇਲਰ ਵਿੱਚ ਕੰਗਨਾ ਰਨੌਤ ਦੀ ਅਦਾਕਾਰੀ ਦਾ ਦਿਖਾਈ ਦਿੰਦਾ ਹੈ ਜਲਵਾ 

ਬਾਲੀਵੁੱਡ ਐਕਟਰੈੱਸ ਕੰਗਨਾ ਰਨੌਤ ਦੀ ਬਿੱਗ ਬਜਟ ਫ਼ਿਲਮ 'ਮਣੀਕਰਨੀਕਾ: ਦ ਕੁਈਨ ਆਫ ਝਾਂਸੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦੇ ਟ੍ਰੇਲਰ ਦੀ ਲੌਂਚਿੰਗ ਦੌਰਾਨ ਖਾਸ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਕੰਗਨਾ ਆਪਣੇ ਫ਼ਿਲਮ ਦੇ ਕਿਰਦਾਰ ਲਕਸ਼ਮੀ ਬਾਈ ਦੇ ਅੰਦਾਜ਼ 'ਚ ਹੀ ਪਹੁੰਚੀ। ਕੰਗਨਾ ਦੇ ਨਾਲ ਅੰਕਿਤਾ ਲੋਖੰਡੇ ਤੇ ਫਿਲਮ ਵਿੱਚ ਕੰਮ ਕਰਨ ਵਾਲੇ ਹੋਰ ਕਲਾਕਾਰ ਵੀ ਪਹੁੰਚੇ ਹੋਏ ਸਨ ।

ਹੋਰ ਵੇਖੋ : ਗੁਲਾਬੀ ਪੱਗ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਆਉਣਗੇ ਗੋਲਡਨ ਸਾਫੇ ‘ਚ, ਦੇਖੋ ਵੀਡਿਓ

https://www.instagram.com/p/BrhY-wpHjNQ/

ਟ੍ਰੇਲਰ ਦੀ ਲੌਂਚਿਗ ਦੌਰਾਨ ਹਰ ਪਾਸੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ ।ਟ੍ਰੇਲਰ ਦੀ ਗੱਲ ਕੀਤੀ ਜਾਵੇ ਤਾਂ ਸਾਢੇ ਤਿੰਨ ਮਿੰਟ ਦੇ ਇਸ ਟ੍ਰੇਲਰ ਵਿੱਚ ਇਤਿਹਾਸ ਦੇ ਉਹ ਤੱਥ ਪੇਸ਼ ਕੀਤੇ ਗਏ ਹਨ ਜਿਹੜੇ ਕਿ ਇਸ ਫਿਲਮ ਨੂੰ ਸੁਪਰਹਿੱਟ ਫ਼ਿਲਮ ਬਣਾ ਸਕਦੇ ਹਨ ।

ਹੋਰ ਵੇਖੋ : ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ

https://www.instagram.com/p/Brhh_ZmnXmj/

ਇਸ ਟ੍ਰੇਲਰ ਵਿੱਚ ਰਾਣੀ ਲਕਸ਼ਮੀ ਬਾਈ ਦੀ ਜੀਵਨ ਗਾਥਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਟ੍ਰੇਲਰ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਗਨਾ ਨੇ 'ਮਣੀਕਰਨੀਕਾ' ਨੂੰ ਲੈ ਕੇ ਜੋ ਮਿਹਨਤ ਕੀਤੀ ਹੈ ਉਹ ਰੰਗ ਲੈ ਕੇ ਆਈ ਹੈ ।

ਹੋਰ ਵੇਖੋ : ਗਾਇਕ ਕਮਲ ਖਾਨ ਤੇ ਕੁਵਰ ਵਿਰਕ ਦਾ ਗਾਣਾ ‘ਨਿਰਾ ਪਟੋਲਾ’ ਰਿਲੀਜ਼

https://www.youtube.com/watch?time_continue=127&v=tKmkMVaNu9g

ਟ੍ਰੇਲਰ 'ਚ ਅੰਕਿਤਾ ਦੀ ਮੌਜੂਦਗੀ ਦੀ ਗੱਲ ਕਰੀਏ ਤਾਂ ਟ੍ਰੇਲਰ 'ਚ ਉਸ ਦੀ ਝਲਕ ਇੱਕ ਵਾਰ ਹੀ ਨਜ਼ਰ ਆਉਂਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network