Advertisment

ਗਾਇਕ ਕਮਲ ਖਾਨ ਤੇ ਕੁਵਰ ਵਿਰਕ ਦਾ ਗਾਣਾ 'ਨਿਰਾ ਪਟੋਲਾ' ਰਿਲੀਜ਼ 

author-image
By Rupinder Kaler
New Update
ਗਾਇਕ ਕਮਲ ਖਾਨ ਤੇ ਕੁਵਰ ਵਿਰਕ ਦਾ ਗਾਣਾ 'ਨਿਰਾ ਪਟੋਲਾ' ਰਿਲੀਜ਼ 
Advertisment
ਗਾਇਕ ਕਮਲ ਖਾਨ ਦਾ ਨਵਾਂ ਗਾਣਾ 'ਨਿਰਾ ਪਟੋਲਾ' ਪੀਟੀਸੀ ਪਰਾਇਮ 'ਤੇ ਰਿਲੀਜ਼ ਹੋ ਗਿਆ ਹੈ ।ਇਸ ਗਾਣੇ ਵਿੱਚ ਕਮਲ ਖਾਨ ਦੇ ਨਾਲ ਕੁਵਰ ਵਿਰਕ ਆਏ ਹਨ । ਇਸ ਗਾਣੇ ਦੇ ਬੋਲ ਅਤੇ ਮਿਊਜ਼ਿਕ ਕੁਵਰ ਵਿਰਕ ਨੇ ਹੀ ਬਣਾਇਆ ਹੈ ਜਦੋਂ ਕਿ ਹਿੰਮਾਸ਼ੂ ਸ਼ੇਖਰ ਇਸ ਦੇ ਪ੍ਰੋਡਿਊਸਰ ਹਨ । ਇਸ ਗੀਤ ਦੀ ਵੀਡਿਓ ਟੀਮ ਡੀਜੀ ਡੋਪ ਨੇ ਬਣਾਈ ਹੈ । ਹੋਰ ਵੇਖੋ : ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ
Advertisment
publive-image ਗਾਣੇ ਦੀ ਕੋਰੀਓਗ੍ਰਾਫੀ ਅਮਿਤ ਸਿਆਲ ਨੇ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਇਸ ਗੀਤ ਵਿੱਚ ਕੁੜੀ ਦੀ ਹਰ ਅਦਾ ਦੀ ਤਾਰੀਫ ਕੀਤੀ ਗਈ ਹੈ ।ਗਾਣੇ ਵਿੱਚ ਬਹੁਤ ਹੀ ਖੁਬਸੂਰਤ ਮਾਡਲਸ ਲਈਆਂ ਗਈਆਂ ਹਨ ਜਿਹੜੀਆਂ ਕਿ ਕਮਲ ਖਾਨ ਅਤੇ ਕੁਵਰ ਵਿਰਕ ਦੇ ਆਲੇ ਦੁਆਲੇ ਘੁੰਮਦੀਆਂ ਦਿਖਾਈ ਦੇ ਰਹੀਆਂ ਹਨ ।ਗਾਣੇ ਦੀ ਵੀਡਿਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਈ ਗਈ ਹੈ । ਹੋਰ ਵੇਖੋ : ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ ਦੀ ਇੱਕ ਹੋਰ ਆਈ ਵੀਡਿਓ ਸਾਹਮਣੇ, ਜ਼ੋਰਾ ਰੰਧਾਵਾ ਦੇ ਗਾਣੇ ‘ਤੇ ਖੂਬ ਪਾਇਆ ਭੰਗੜਾ, ਦੇਖੋ ਵੀਡਿਓ ਇਹ ਗਾਣਾ ਸਭ ਤੋਂ ਪਹਿਲਾਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਰਿਲੀਜ਼ ਹੋਇਆ ਹੈ । ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment