ਮਨਜੀਤ ਸਹੋਤਾ ਦਾ ਨਵਾਂ ਗੀਤ ‘ਤੂੰ ਦਿਲ ਮੇਰਾ’ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  March 28th 2019 01:50 PM  |  Updated: March 28th 2019 01:50 PM

ਮਨਜੀਤ ਸਹੋਤਾ ਦਾ ਨਵਾਂ ਗੀਤ ‘ਤੂੰ ਦਿਲ ਮੇਰਾ’ ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਗਾਇਕ ਮਨਜੀਤ ਸਹੋਤਾ ਜਿਹੜੇ ਆਪਣੀ ਨਵੀਂ ਪੇਸ਼ਕਸ਼ ‘ਤੂੰ ਦਿਲ ਮੇਰਾ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ। 'ਤੂੰ ਦਿਲ ਮੇਰਾ' ਗੀਤ ਰੋਮਾਂਟਿਕ ਜੌਨਰ ਦਾ ਹੈ।

ਹੋਰ ਵੇਖੋ:ਕੁਝ ਐਸੇ ਗੀਤ ਹੁੰਦੇ ਨੇ ਜੋ ਸਾਰੀ ਉਮਰ ਲਈ ਤੁਹਾਡੇ ਨਾਲ ਜੁੜ ਕੇ ਰਹਿ ਜਾਂਦੇ ਨੇ- ਬੀ ਪਰਾਕ

ਗੀਤ ਦੇ ਬੋਲ ਦੀਪ ਕੌਰ ਵੇਹਨੀਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ Anky ਨੇ ਦਿੱਤਾ ਗਿਆ ਹੈ। ਇਸ ਗੀਤ ਨੂੰ ਮਨਜੀਤ ਸਹੋਤਾ ਨੇ ਬਹੁਤ ਹੀ ਪਿਆਰਾ ਗਾਇਆ ਹੈ। ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ ਨੂੰ Cratic Art ਵੱਲੋਂ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਵੀਡੀਓ 'ਚ ਮਨਜੀਤ ਸਹੋਤਾ ਨੇ ਖੁਦ ਅਦਾਕਾਰੀ ਕੀਤੀ ਹੈ ਅਤੇ ਨਾਲ ਸਾਥ ਦਿੱਤਾ ਹੈ ਬੇਹੱਦ ਹੀ ਖੂਬਸੂਰਤ ਅਦਾਕਾਰਾ ਕਨਿਕਾ ਮਾਨ ਨੇ। ਵੀਡੀਓ 'ਚ ਦੋ ਪਿਆਰ ਕਰਨ ਵਾਲੇ ਕਿਵੇਂ ਇੱਕ-ਦੂਜੇ ਨਾਲ ਮੁਸ਼ਕਿਲ ਦੌਰ ‘ਚ ਵੀ ਨਾਲ ਖੜ੍ਹੇ ਰਹਿੰਦੇ ਹਨ ਉਸ ਨੂੰ ਪੇਸ਼ ਕੀਤਾ ਗਿਆ ਹੈ। ਮਨਜੀਤ ਸਹੋਤਾ ਨੇ ਕੁੜੀ ਦੇ ਪੱਖ ਤੋਂ ਇਹ ਗੀਤ ਗਾਇਆ ਹੈ।' ਤੂੰ ਦਿਲ ਮੇਰਾ' ਗੀਤ ਨੂੰ ਵੀ.ਐੱਸ. ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ਨਾਲ ਹੀ ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲੂਸਿਵ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਮਨਜੀਤ ਸਹੋਤਾ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਮਨਜੀਤ ਸਹੋਤਾ ਇਸ ਤੋਂ ਪਹਿਲਾਂ ਵੀ 'ਜਾਨੇ ਮੇਰੀਏ', 'ਰੋਂਦੀ ਨਾ ਹੋਵੇ', 'ਚੇਤੇ ਕਰਿਆ' ਆਦਿ ਕਈ ਗੀਤਾਂ ਦੇ ਨਾਲ ਸਰੋਤਿਆਂ ਦੇ ਰੁਬਰੂ ਹੋ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network