ਮਨਕਿਰਤ ਔਲਖ ਦਾ ਧਾਰਮਿਕ ਗੀਤ ‘ਸਾਹਿਬਜ਼ਾਦੇ’ ਕਰ ਰਿਹਾ ਹੈ ਸਭ ਨੂੰ ਭਾਵੁਕ, ਦੇਖੋ ਵੀਡੀਓ

Written by  Lajwinder kaur   |  December 26th 2019 12:25 PM  |  Updated: December 26th 2019 12:25 PM

ਮਨਕਿਰਤ ਔਲਖ ਦਾ ਧਾਰਮਿਕ ਗੀਤ ‘ਸਾਹਿਬਜ਼ਾਦੇ’ ਕਰ ਰਿਹਾ ਹੈ ਸਭ ਨੂੰ ਭਾਵੁਕ, ਦੇਖੋ ਵੀਡੀਓ

ਪੰਜਾਬੀ ਗਾਇਕ ਮਨਕਿਰਤ ਔਲਖ ਆਪਣੇ ਧਾਰਮਿਕ ਗੀਤ ‘ਸਾਹਿਬਜ਼ਾਦੇ’ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕੇ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਜਿਸਦੇ ਚੱਲਦੇ ਸਾਹਿਬਜ਼ਾਦਿਆਂ ਦੀਆਂ ਸ਼ਾਹਦਾਤਾਂ ਨੂੰ ਯਾਦ ਕਰਦੇ ਹੋਏ ਪੰਜਾਬੀ ਗਾਇਕ ਧਾਰਮਿਕ ਗੀਤਾਂ ਦੇ ਨਾਲ ਪ੍ਰਣਾਮ ਕਰ ਰਹੇ ਹਨ। ਪੰਜਾਬੀ ਗਾਇਕ ਮਨਕਿਰਤ ਔਲਖ ਨੇ ਵੀ ਆਪਣੇ ਧਾਰਮਿਕ ਗੀਤ ਦੇ ਨਾਲ ਸਾਹਿਬਜ਼ਾਦਿਆਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਹੈ।

ਹੋਰ ਵੇਖੋ:‘ਨਾਨਕ ਆਦਿ ਜੁਗਾਦਿ ਜੀਓ’ ਧਾਰਮਿਕ ਗੀਤ ਨਾਲ ਦਿਲਜੀਤ ਦੋਸਾਂਝ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ

ਧਾਰਮਿਕ ਗੀਤ ‘ਸਾਹਿਬਜ਼ਾਦੇ’ ਦੇ ਬੋਲ ਕਾਹਲੋਂ ਦੀ ਕਲਮ ‘ਚੋਂ ਨਿਕਲੇ ਨੇ ਤੇ ਕੰਪੋਜ਼ ਵੀ ਉਨ੍ਹਾਂ ਨੇ ਖੁਦ ਕੀਤਾ ਹੈ। ਸੰਗੀਤ ਦਿੱਤਾ ਹੈ ਜੱਸੀ ਐਕਸ ਨੇ। ਇਸ ਧਾਰਮਿਕ ਗੀਤ ਨੂੰ ਮਨਕਿਰਤ ਔਲਖ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਇਹ ਧਾਰਮਿਕ ਗੀਤ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ।

 

View this post on Instagram

 

"Sahibzade" Full Song Aa Gya Ji , Guru Gobind Singh Ji De Pariwaar Di Yaad Ch, Baba Sab Nu Khush Rakhe ??

A post shared by Mankirt Aulakh (ਔਲਖ) (@mankirtaulakh) on

ਜੇ ਗੱਲ ਕਰੀਏ ਮਨਕਿਰਤ ਔਲਖ ਦੇ ਕੰਮ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਹਿੱਟ ਗੀਤ ਜਿਵੇਂ ਗੱਲਾਂ ਮਿੱਠੀਆਂ, ਬਦਨਾਮ, ਜੱਟਾ ਵੇ, ਗਲੌਕ, ਪਿੰਡ ਸਾਰਾ ਗੈਂਗਲੈਂਡ ਬਣਿਆ, ਚੂੜੇ ਵਾਲੀ ਬਾਂਹ ਵਰਗੇ ਕਈ ਗੀਤ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network