ਮਨਕੀਰਤ ਔਲਖ ਨੇ ਵਿੱਕੀ ਮਿੱਡੂਖੇੜਾ ਨੂੰ ਜਨਮ ਦਿਨ ‘ਤੇ ਕੀਤਾ ਯਾਦ, ਕਿਹਾ ਲੈਜੇਂਡ ਕਦੇ ਮਰਦੇ ਨਹੀਂ

written by Shaminder | July 28, 2022

ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨੇ ਆਪਣੇ ਮਰਹੂਮ ਦੋਸਤ ਵਿੱਕੀ ਮਿੱਡੂਖੇੜਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ "ਉਸ ਲੈਜੇਂਡ ਨੂੰ ਜਨਮਦਿਨ ਦੀ ਬਹੁਤ ਵਧਾਈ, ਜੋ ਨਾ ਤਾਂ ਮਰਿਆ ਹੈ ਤੇ ਨਾ ਹੀ ਮਰੇਗਾ। ਲੈਜੇਂਡ ਕਦੇ ਨਹੀਂ ਮਰਦੇ। ਮੈਨੂੰ ਪਤਾ ਹੈ ਵਿੱਕੀ ਤੂੰ ਸਵਰਗਾਂ 'ਚ ਰਾਜ ਕਰ ਰਿਹਾ ਹੋਣਾ।

Mankirt Aulakh breaks silence over Sidhu Moose Wala's death; urges people to verify facts

ਹੋਰ ਪੜ੍ਹੋ : ਗੈਂਗਸਟਰਾਂ ਦੇ ਨਾਲ ਨਾਮ ਜੋੜੇ ਜਾਣ ‘ਤੇ ਗਾਇਕ ਮਨਕੀਰਤ ਔਲਖ ਨੇ ਤੋੜੀ ਚੁੱਪੀ

ਜਿੰਨਾਂ ਸਮਾਂ ਧਰਤੀ ਤੇ ਰਿਹਾ ਇਥੇ ਰਾਜ ਕੀਤਾ। ਹੁਣ ਸਵਰਗਾਂ 'ਚ ਵੀ ਰਾਜ ਕਰਦਾ ਹੋਣਾ। ਸਵਰਗਾਂ ਦੇ ਫ਼ਰਿਸ਼ਤੇ ਤੇਰੇ 'ਤੇ ਆਸ਼ੀਸ਼ਾਂ ਦੀ ਬਰਸਾਤ ਕਰਨ। ਵਾਹਿਗੁਰੂ ਤੈਨੂੰ ਹਮੇਸ਼ਾ ਆਪਣੀਆਂ ਬਾਹਾਂ ਵਿੱਚ ਰੱਖਣ। ਤੇਰੇ ਨਾਲ ਮੇਰੀਆਂ ਪਿਆਰੀਆਂ ਯਾਦਾਂ ਹਾਲੇ ਤੱਕ ਮੇਰੇ ਜ਼ਹਿਨ 'ਚ ਹਨ।

Mankirt Aulakh breaks silence over Sidhu Moose Wala's death; urges people to verify facts

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਕਲੀਨ ਚਿੱਟ ਤੋਂ ਬਾਅਦ ਮਨਕਿਰਤ ਔਲਖ ਨੇ ਸਾਂਝੀ ਕੀਤੀ ਪੋਸਟ, ਕਿਹਾ ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ, ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆਂ ਇਸ ਦੁਨੀਆ ‘ਤੇ’

ਮੈਨੂੰ ਕੱਲ ਵੀ ਤੇਰੇ ਉੱਤੇ ਮਾਣ ਸੀ, ਅੱਜ ਵੀ ਤੇਰੇ ੱਤੇ ਮਾਣ ਹੈ ਤੇ ਹਮੇਸ਼ਾ ਮਾਣ ਰਹੇਗਾ। ਸੱਚਮੁੱਚ ਤੂੰ ਬਹੁਤ ਪਿਆਰੀ ਰੂਹ ਸੀ। ਤੇਰੇ ਜਿਹਾ ਨਿਮਾਣਾ ਬੰਦਾ ਨੀ ਹੋਣਾ ਕੋਈ। ਹੈੱਪੀ ਬਰਥਡੇ ਵੀਰੇ’’।ਮਨਕੀਰਤ ਔਲਖ ਦੇ ਇਸ ਖ਼ਾਸ ਦੋਸਤ ਨੂੰ ਕੁਝ ਸਮਾਂ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।

ਜਿਸ ਤੋਂ ਬਾਅਦ ਇਸ ਕਤਲ ਮਾਮਲੇ ‘ਚ ਕਈਆਂ ਲੋਕਾਂ ਦੇ ਨਾਮ ਸਾਹਮਣੇ ਆਏ ਸਨ । ਵਿੱਕੀ ਮਿੱਡੂਖੇੜਾ ਮਨਕੀਰਤ ਔਲਖ ਦਾ ਖ਼ਾਸ ਦੋਸਤ ਸੀ ਅਤੇ ਗਾਇਕ ਵੀ ਉਸ ਦੇ ਨਾਲ ਆਪਣੀਆਂ ਤਸਵੀਰਾਂ ਅਕਸਰ ਸ਼ੇਅਰ ਕਰਦਾ ਰਹਿੰਦਾ ਸੀ ।ਵਿੱਕੀ ਮਿੱਡੂਖੇੜਾ ਦਾ ਨਾਮ ਉਸ ਵੇਲੇ ਮੁੜ ਤੋਂ ਚਰਚਾ ‘ਚ ਆਇਆ ਸੀ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ।

You may also like