ਹਰ ਘਰ ਤਿਰੰਗਾ ਗੀਤ ‘ਚ ਬਿੱਗ ਬੀ, ਪਭਾਸ ਸਣੇ ਕਈ ਕਲਾਕਾਰ ਆਏ ਨਜ਼ਰ

written by Shaminder | August 04, 2022

ਇਸ ਸਾਲ ਦੇਸ਼ ਦੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ । ਜਿਸ ਕਾਰਨ ਸਰਕਾਰ ਦੇ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਚਲਾਈ ਗਈ ਹੈ । ਅਜਿਹੇ ‘ਚ ਸੰਸਕ੍ਰਿਤੀ ਮੰਤਰਾਲੇ ਦੇ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਦਾ ਵੀਡੀਓ ਅਤੇ ਥੀਮ ਗੀਤ ਵੀ ਲਾਂਚ ਕੀਤਾ ਗਿਆ। ਇਸ ਵੀਡੀਓ 'ਚ ਅਮਿਤਾਭ ਬੱਚਨ,(Amitabh Bachchan)  ਆਸ਼ਾ ਭੌਂਸਲੇ, ਅਨੁਪਮ ਖੇਰ ਸਮੇਤ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਨਜ਼ਰ ਆ ਰਹੇ ਹਨ।

Amitabh bachchan

ਮਿਨਿਸਟਰੀ ਆਫ਼ ਕਲਚਰ ਵਿਭਾਗ ਦੇ ਵੱਲੋਂ ਇਸ ਗੀਤ ਦਾ ਇੱਕ ਵੀਡੀਓ ਵੀ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਜਿਸ ਇਸ ਵਾਰ ਅਸੀਂ ਆਜ਼ਾਦੀ ਦਾ ੭੫ਵਾਂ ਮਹਾਉਤਸਵ ਮਨਾ ਰਹੇ ਹਾਂ ।ਇਸ ਮੌਕੇ ਅਸੀਂ ਆਜ਼ਾਦੀ ਦੇ ਉਨ੍ਹਾਂ ਪਰਵਾਨਿਆਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਸਿਰ ਧੜ ਦੀ ਬਾਜ਼ੀ ਲਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ ।

Asha Bhonsle

ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਬਿਗੁਲ ਵਜਾਇਆ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਲ-ਨਾਲ ਆਮ ਲੋਕਾਂ ‘ਚ ਵੀ ਆਜ਼ਾਦੀ ਦੀ ਅਲਖ ਜਗਾਈ ।ਆਜ਼ਾਦੀ ਦੀ ਲੜਾਈ ‘ਚ ਵੱਖ ਵੱਖ ਪਾਰਟੀਆਂ, ਲਹਿਰਾਂ, ਨੌਜਵਾਨ ਜੱਥੇਬੰਦੀਆਂ ਸਣੇ ਕਈ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਕੀਤੇ ਬਗੈਰ ਹਿੱਸਾ ਪਾਇਆ ।

ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਜ਼ਾਦੀ ਘੁਲਾਟੀਆਂ ਨੇ ਪਤਾ ਨਹੀਂ ਕਿੰਨੇ ਕੁ ਤਸ਼ੱਦਦ ਆਪਣੇ ਪਿੰਡੇ ‘ਤੇ ਹੰਡਾਏ।ਪਰ ਕਦੇ ਵੀ ਆਜ਼ਾਦੀ ਦੀ ਅਲਖ ਨੂੰ ਠੰਡਾ ਨਹੀਂ ਪੈਣ ਦਿੱਤਾ । ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ,ਕਰਤਾਰ ਸਿੰਘ ਸਰਾਭਾ ਸਣੇ ਪਤਾ ਨਹੀਂ ਹੋਰ ਕਿੰਨੇ ਕੁ ਆਜ਼ਾਦੀ ਘੁਲਾਟੀਏ ਸ਼ਾਮਿਲ ਸਨ । ਜਿਨ੍ਹਾਂ ਨੇ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ ਸੀ । ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦੀ ਆਬੋ ਹਵਾ ‘ਚ ਸਾਹ ਲੈ ਰਹੇ ਹਾਂ ।

You may also like