ਜੌਰਡਨ ਸੰਧੂ ਦੇ ਵਿਆਹ ‘ਚ ਮਨਮੋਹਨ ਵਾਰਿਸ, ਅੰਮ੍ਰਿਤ ਮਾਨ ਸਣੇ ਕਈ ਗਾਇਕ ਪਹੁੰਚੇ, ਵੀਡੀਓ ਜੌਰਡਨ ਸੰਧੂ ਨੇ ਕੀਤਾ ਸਾਂਝਾ

written by Shaminder | January 21, 2022

ਪੰਜਾਬੀ ਇੰਡਸਟਰੀ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਹਾਲ ਹੀ ਵਿੱਚ ਪਰਮੀਸ਼ ਵਰਮਾ, ਪੁਖਰਾਜ ਭੱਲਾ ਅਤੇ ਹੋਰ ਕਈ ਕਲਾਕਾਰਾਂ ਦੇ ਵਿਆਹ ਹੋਏ ਨੇ । ਇਸ ਸਭ ਦੇ ਚਲਦੇ ਹੁਣ ਪੰਜਾਬੀ ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਨੇ । ਗਾਇਕ ਜੌਰਡਨ ਸੰਧੂ (Jordan Sandhu) ਦੇ ਵਿਆਹ (Wedding)  ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ।ਜੌਰਡਨ ਸੰਧੂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੁਝ ਵੀਡੀਓ ਸ਼ੇਅਰ ਕੀਤੇ ਹਨ । ਜਿਸ ‘ਚ ਉਸ ਦੇ ਵਿਆਹ ‘ਚ ਮਨਮੋਹਨ ਵਾਰਿਸ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਦੇ ਨਜ਼ਰ ਆਏ ।

jordan and manmohan waris, image From instagram

ਹੋਰ ਪੜ੍ਹੋ : ਫ਼ਿਲਮ ਨਿਰਦੇਸ਼ਕ ਜਗਦੀਪ ਸਿੱਧੂ ਨੇ ਇਸ ਲਈ ਦਿਲਜੀਤ ਦੋਸਾਂਝ ਨਾਲ ਭਵਿੱਖ ‘ਚ ਕੰਮ ਨਾ ਕਰਨ ਦਾ ਕੀਤਾ ਸੀ ਫ਼ੈਸਲਾ

ਇਸ ਦੇ ਨਾਲ ਹੀ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ ਸਣੇ ਕਈ ਗਾਇਕ ਜੌਰਡਨ ਦੇ ਵਿਆਹ ‘ਚ ਪਹੁੰਚੇ ਹੋਏ ਹਨ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ । ਬੀਤੇ ਦਿਨ ਵੀ ਜੌਰਡਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ । ਜਿਨ੍ਹਾਂ ਵਿੱਚ ਗਾਇਕ ਜੌਰਡਨ ਸੰਧੂ ਨੂੰ ਸਗਨ ਲੱਗ ਰਿਹਾ ਸੀ।ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ।

jordan sandhu and amrit Mann

ਹਰ ਕੋਈ ਇਹ ਜਾਨਣਾ ਚਾਹੁੰਦਾ ਏ ਕਿ ਗਾਇਕ ਜੌਰਡਨ ਸੰਧੂ ਕਿਸ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਨੇ ਕਿਉਂਕਿ ਗਾਇਕ ਜੌਰਡਨ ਸੰਧੂ ਦੀ ਹੋਣ ਵਾਲੀ ਪਤਨੀ ਦਾ ਨਾਮ ਅਜੇ ਪਤਾ ਨਹੀਂ ਚੱਲ ਸਕਿਆ ਏ । ਖਬਰਾਂ ਦੀ ਮੰਨੀਏ ਤਾਂ ਜੌਰਡਨ ਸੰਧੂ ਦੀ ਦੁਲਹਨ ਕੈਨੇਡਾ ਤੋਂ ਹੈ ਅਤੇ ਉਸ ਦਾ ਪੰਜਾਬੀ ਇੰਡਸਟਰੀ ਨਾਲ ਦੂਰ ਦੂਰ ਤੱਕ ਦਾ ਵਾਸਤਾ ਨਹੀਂ । ਵਿਆਹ ਜਲੰਧਰ 'ਚ ਹੋਵੇਗਾ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਏ ਜੌਰਡਨ ਸੰਧੂ ੨੧ ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।ਜੌਰਡਨ ਸੰਧੂ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੌਰਡਨ ਖੁਦ ਵੀ ਆਪਣੇ ਵਿਆਹ ‘ਚ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।

 

View this post on Instagram

 

A post shared by Jordan Sandhu (@jordansandhu)

You may also like