ਮਾਸਟਰ ਸਲੀਮ ਅਤੇ ਦਿਲਜੀਤ ਦੋਸਾਂਝ ਦੀਆਂ ਕਲੋਲਾਂ !

Written by  Shaminder   |  September 03rd 2019 06:10 PM  |  Updated: September 03rd 2019 06:10 PM

ਮਾਸਟਰ ਸਲੀਮ ਅਤੇ ਦਿਲਜੀਤ ਦੋਸਾਂਝ ਦੀਆਂ ਕਲੋਲਾਂ !

ਮਾਸਟਰ ਸਲੀਮ ਆਪਣੇ ਬੇਬਾਕ ਅੰਦਾਜ਼ ਕਰਕੇ ਜਾਣੇ ਜਾਂਦੇ ਨੁੇ । ਗਾਇਕੀ ਦੇ ਗੁਰ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਹੀ ਮਿਲੇ ਹਨ ਅਤੇ ਆਪਣੇ ਇਸ ਫਨ ਦਾ ਮੁਜ਼ਾਹਰਾ ਉਹ ਕਰਦੇ ਰਹਿੰਦੇ ਨੇ ਅੱਜ ਅਸੀਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ‘ਚ ਮਾਸਟਰ ਸਲੀਮ ਦਿਲਜੀਤ ਦੋਸਾਂਝ ਦੀ ਕਲਾਸ ਲੈਂਦੇ ਨਜ਼ਰ ਆ ਰਹੇ ਹਨ । ਦਿਲਜੀਤ ਦੋਸਾਂਝ ਦੀ ਕਲਾਸ! ਹੈਰਾਨ ਹੋ ਗਏ ਨਾਂ ਤੁਸੀਂ ,ਇਸ ‘ਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਦੋਵੇਂ ਆਪਸ ‘ਚ ਹਾਸਾ ਮਜ਼ਾਕ ਕਰ ਰਹੇ ਸਨ ਅਤੇ ਮੌਕਾ ਸੀ ਪੀਟੀਸੀ ਦੇ ਇੱਕ ਪ੍ਰੋਗਰਾਮ ਦਾ ।

ਹੋਰ ਵੇਖੋ:ਮਾਸਟਰ ਸਲੀਮ ਦੀ ਰਗ ਰਗ ‘ਚ ਵੱਸਿਆ ਹੈ ਸੰਗੀਤ, ਆਸਟ੍ਰੇਲੀਆ ਸ਼ੋਅ ਦੌਰਾਨ ਕਰਵਾਈ ਧਨ ਧਨ, ਦੇਖੋ ਵੀਡੀਓ

ਜਿਸ ‘ਚ ਇਹ ਦੋਵੇਂ ਕਲਾਕਾਰ ਮੌਜੂਦ ਸਨ,ਇਸ ਦੌਰਾਨ ਮਾਸਟਰ ਸਲੀਮ ਦਿਲਜੀਤ ਦੋਸਾਂਝ ਨੂੰ ਕਹਿੰਦੇ ਨੇ ਕਿ ਉਹ ਉਨ੍ਹਾਂ ਦਾ ਗਾਣਾ ਗਾਉਣ ‘ਸਾਰਾ-ਸਾਰਾ ਦਿਨ ਤੇਰੇ ਬਿਨ’ ਜਿਸ ਤੋਂ ਬਾਅਦ ਦਿਲਜੀਤ ਕਹਿੰਦੇ ਕਿ ਮੈਂ ਸਿੱਧਾ ਸਾਦਾ ਜੱਟ ਮੈਨੂੰ ਇੰਝ ਘੁੰਮਾ ਕੇ ਗਾਉਣਾ ਨਹੀਂ ਆਉਂਦਾ ।

master saleem and diljit के लिए इमेज परिणाम

ਜਿਸ ‘ਤੇ ਸਲੀਮ ਦਿਲਜੀਤ ਦੋਸਾਂਝ ਦਾ ਗਾਣਾ ਲੱਕ 28 ਗਾ ਕੇ ਸੁਣਾਉਂਦੇ ਹਨ । ਇਸ ਤੋਂ ਬਾਅਦ ਦੋਵੇਂ ਕਲਾਕਾਰ ਇੱਕਠੇ ਮਾਸਟਰ ਸਲੀਮ ਦਾ ਗਾਣਾ ਸਾਰਾ-ਸਾਰਾ ਦਿਨ ਗਾਉਂਦੇ ਹਨ । ਇਸ ਵੀਡੀਓ ਨੂੰ ਯੂਟਿਊਬ ‘ਤੇ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network