ਪੀਟੀਸੀ ਸ਼ੋਅਕੇਸ ‘ਚ ਮਿਲੋ ਕੁਲਵਿੰਦਰ ਬਿੱਲਾ ਅਤੇ ਸ਼ਿਵਜੋਤ ਨੂੰ

written by Shaminder | April 27, 2021 06:24pm

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਕੁਲਵਿੰਦਰ ਬਿੱਲਾ ਅਤੇ ਸ਼ਿਵਜੋਤ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ । ਇਸ ਸ਼ੋਅ ‘ਚ ਸ਼ਿਵਜੋਤ ਅਤੇ ਕੁਲਵਿੰਦਰ ਬਿੱਲਾ ਇੱਕ ਦੂਜੇ ਦੇ ਰਾਜ ਖੋਲ੍ਹਣਗੇ । ਇਸ ਦੇ ਨਾਲ ਹੀ ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਪਲਾਜੋ-2’ ਬਾਰੇ ਵੀ ਗੱਲਾਂ ਸਾਂਝੀਆਂ ਕਰਨਗੇ ।ਕੁਲਵਿੰਦਰ ਬਿੱਲਾ ਦਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Kulwinder Billa

ਹੋਰ ਪੜ੍ਹੋ : ਸਮੇਂ ਸਿਰ ਵੈਂਟੀਲੇਟਰ ਨਾ ਮਿਲਣ ਕਰਕੇ ਗਾਇਕ ਪੰਡਿਤ ਰਾਜਨ ਮਿਸ਼ਰਾ ਦਾ ਦਿਹਾਂਤ

Kulwinder Billa and shivjot

ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ । ਇਸ ਤੋਂ ਇਲਾਵਾ  ਦੋਵੇਂ ਇੱਕਠੇ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ ,  ਇਸ ਬਾਰੇ ਵੀ ਗੱਲਬਾਤ ਕਰਨਗੇ।

Shivjot

ਦੱਸ ਦਈਏ ਕਿ ਇਸ ਸ਼ੋਅ ‘ਚ ਹਰ ਵਾਰ ਕਿਸੇ ਨਵੇਂ ਸੈਲੀਬ੍ਰੇਟੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਅਤੇ ਇਸ ਵਾਰ ਵੀ ਇਹ ਦੋਵੇਂ ਸਟਾਰਸ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ ।

 

View this post on Instagram

 

A post shared by PTC Punjabi (@ptc.network)

ਸੋ ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ 29 ਅਪ੍ਰੈਲ, ਦਿਨ ਵੀਰਵਾਰ, ਰਾਤ 9:30 ਵਜੇ ।

 

You may also like