'ਮਿਸਟਰ ਪੰਜਾਬ 2018' ਦੇ ਫਾਈਨਲ ਪ੍ਰਤਿਭਾਗੀ ,ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ

Written by  Shaminder   |  October 30th 2018 11:03 AM  |  Updated: November 02nd 2018 07:28 AM

'ਮਿਸਟਰ ਪੰਜਾਬ 2018' ਦੇ ਫਾਈਨਲ ਪ੍ਰਤਿਭਾਗੀ ,ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ

ਪੰਜਾਬ ਦਾ ਸਭ ਤੋਂ ਵੱਡਾ ਟੈਲੇਂਟ ਸ਼ੋਅ 'ਮਿਸਟਰ ਪੰਜਾਬ 2018' ਆਪਣੇ ਫਾਈਨਲ ਰਾਊਂਡ 'ਚ ਦਾਖਿਲ ਹੋ ਚੁੱਕਿਆ ਹੈ ।ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੀਆਂ ਪ੍ਰਤਿਭਾਵਾਂ ਨੂੰ ਤਲਾਸ਼ਣ ਲਈ ਸ਼ੁਰੂ ਕੀਤੇ ਗਏ ਇਸ ਸ਼ੋਅ 'ਚ ਵੱਡੀ ਗਿਣਤੀ 'ਚ ਪੰਜਾਬ ਦੇ ਗੱਭਰੂਆਂ ਨੇ ਭਾਗ ਲਿਆ । ਇਹ ਸ਼ੋਅ ਪੰਜਾਬ ਦੇ ਗੱਭਰੂਆਂ ਦੇ ਹੁਨਰ ਨੂੰ ਪਰਖਣ ਲਈ ਵਧੀਆ ਜ਼ਰੀਆ ਸਾਬਿਤ ਹੋ ਰਿਹਾ ਹੈ । ਇਸ ਸ਼ੋਅ ਦੇ ਜ਼ਰੀਏ ਨਾ ਸਿਰਫ ਪੰਜਾਬ ਦੀਆਂ ਛਿਪੀਆਂ ਪ੍ਰਤਿਭਾਵਾਂ ਨੂੰ ਉਭੱਰ ਕੇ ਸਾਹਮਣੇ ਆ ਰਹੀਆਂ ਨੇ । ਬਲਕਿ ਪੰਜਾਬ ਦੇ ਉਹ ਗੱਭਰੂ ਜਿਨ੍ਹਾਂ 'ਚ ਟੈਲੇਂਟ ਤਾਂ ਹੈ ਪਰ ਕੋਈ ਪਲੇਟਫਾਰਮ ਨਹੀਂ ਉਨ੍ਹਾਂ ਨੌਜਵਾਨਾਂ ਲਈ ਵਧੀਆ ਪਲੇਟਫਾਰਮ ਵੀ ਸਾਬਿਤ ਹੋ ਰਿਹਾ ਹੈ ।

ਹੋਰ ਵੇਖੋ  : ਪੀਟੀਸੀ ਪੰਜਾਬੀ ‘ਤੇ ਵੇਖੋ ‘ਮਿਸਟਰ ਪੰਜਾਬ 2018’ ‘ਚ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਦਾ ਹੁਨਰ

https://www.instagram.com/p/Bpi8JMkHMyQ/?taken-by=ptc.network

ਇਸ ਸ਼ੋਅ 'ਚ ਵੱਡੀ ਗਿਣਤੀ 'ਚ ਪੰਜਾਬ ਦੇ ਗੱਭਰੂਆਂ ਨੇ ਹਿੱਸਾ ਲਿਆ ਅਤੇ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਗੱਭਰੂ ਇਸ ਸ਼ੋਅ ਦਾ ਹਿੱਸਾ ਬਣੇ । ਇਸ ਸ਼ੋਅ 'ਚ ਖਾਸ ਕਰਕੇ ਪੰਜਾਬ ਦੇ ਮੁੱਖ ਸ਼ਹਿਰਾਂ ਅੰਮ੍ਰਿਤਸਰ ,ਲੁਧਿਆਣਾ,ਮੁਹਾਲੀ ਅਤੇ ਚੰਡੀਗੜ ਸਣੇ ਕਈ ਜ਼ਿਲ੍ਹਿਆਂ ਚੋਂ ਆਏ ਨੌਜਵਾਨਾਂ ਨੇ ਹਿੱਸਾ ਲਿਆ । ਮਿਸਟਰ ਪੰਜਾਬ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਅਜਿਹਾ ਸ਼ੋਅ ਹੈ ਜੋ ਨੌਜਵਾਨਾਂ 'ਚ ਕਾਫੀ ਹਰਮਨ ਪਿਆਰ ਪ੍ਰੋਗਰਾਮ ਬਣ ਚੁੱਕਿਆ ਹੈ । ਇਸ ਸ਼ੋਅ 'ਚ ਜੱਜਾਂ ਦੇ ਤੌਰ 'ਤੇ ਪਹੁੰਚੇ ਵਿੰਦੂ ਦਾਰਾ ਸਿੰਘ,ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਨੇ ਨੌਜਵਾਨਾਂ ਦੇ ਹੁਨਰ ਨੂੰ ਪਰਖਿਆ ।ਪੰਜਾਬ ਦੇ ਇਨ੍ਹਾਂ ਗੱਭਰੂਆਂ ਚੋਂ ਜਿਨ੍ਹਾਂ ਹੁਨਰਮੰਦ ਨੌਜਵਾਨਾਂ ਨੂੰ ਜੱਜਾਂ ਨੇ ਚੁਣਿਆ ਹੈ ਇਸ ਬਾਰੇ ਤੁਹਾਨੂੰ ਦੱਸਦੇ ਹਾਂ ।

ਮਿਸਟਰ ਪੰਜਾਬ 2018 ਦੇ ਫਾਈਨਲ ਪ੍ਰਤਿਭਾਗੀ

https://www.instagram.com/p/Bpi6Hmqn9uJ/?taken-by=ptc.network

ਅਵਨੀਤ ਸਿੰਘ : ਅਵਨੀਤ ਸਿੰਘ ਦਾ ਜਨਮ ਚੰਡੀਗੜ 'ਚ ਹੋਇਆ ਹੈ ਉਹ ਇੱਕ ਉੱਚਾ ਲੰਮਾ ਗੱਭਰੂ ਹੈ। ਅਵਨੀਤ ਇੱਕ ਅਦਾਕਾਰ ਬਣਨਾ ਚਾਹੁੰਦਾ ਹੈ ਅਤੇ ਮਿਸਟਰ ਪੰਜਾਬ ੨੦੧੮ ਦੇ ਜ਼ਰੀਏ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਐਕਟਿੰਗ ਦੇ ਖੇਤਰ 'ਚ ਅੱਗੇ ਵੱਧਣਾ ਚਾਹੁੰਦਾ ਹੈ ।

avneet singh dhaliwal avneet singh dhaliwal

ਬੱਬਲਬੀਰ ਸਿੰਘ : ਇਹ ਗੱਭਰੂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਜੰਮਪਲ ਹੈ ।

babbalbir singh babbalbir singh

ਵਰਿੰਦਰ ਸਿੰਘ : ਵਰਿੰਦਰ ਸਿੰਘ ਦਾ ਜਨਮ ੧੯੯੭ 'ਚ ਹੋਇਆ ਅਤੇ ਜਲੰਧਰ ਦਾ ਜੰਮਪਲ ਹੈ ।

varinder singh varinder singh

ਹਰਦੇਵ ਸਿੰਘ : ਤੇਈ ਸਾਲ ਦਾ ਇਹ ਗੱਭਰੂ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ । ਉਸ ਦਾ ਜਨਮ ਸਤੰਬਰ ੧੯੯੫ 'ਚ ਹੋਇਆ ।

hardev singh hardev singh

ਖੁਸ਼ਪ੍ਰੀਤ ਸਿੰਘ : ਤੇਰਾਂ ਜਨਵਰੀ ੧੯੯੬ 'ਚ ਉਸ ਦਾ ਜਨਮ ਮੁਹਾਲੀ ਦੇ ਪਿੰਡ ਮੱਛੀਪੁਰ 'ਚ ਹੋਇਆ ।

khushpreet singh khushpreet singh

ਪਵਨੀਤ ਸਿੰਘ : ਇਸ ਪੰਜਾਬੀ ਗੱਭਰੂ ਦਿੱਲੀ ਨਾਲ ਸਬੰਧ ਰੱਖਦਾ ਹੈ । ਪਵਨੀਤ ਸਿੰਘ ੨੨ ਸਾਲ ਦਾ ਹੈ ਅਤੇ ਅਗਸਤ ੧੯੯੬ 'ਚ ਉਸ ਦਾ ਜਨਮ ਹੋਇਆ ।

pavneet singh pavneet singh

ਸਾਹਿਲ ਠਾਕੁਰ : ਇੱਕੀ ਸਾਲ ਦਾ ਸਾਹਿਤ ਮੁਹਾਲੀ ਦੇ ਖਰੜ ਨਾਲ ਸਬੰਧ ਰੱਖਦਾ ਹੈ । ਉਸ ਦਾ ਜਨਮ ੮ ਸਤੰਬਰ ੧੯੯੭ ਨੂੰ ਹੋਇਆ ।

sahil thakur sahil thakur

ਭਰਤ ਸ਼ਰਮਾ : ਭਰਤ ਸ਼ਰਮਾ ਮਿਸਟਰ ਪੰਜਾਬ ੨੦੧੮ ਦਾ ਪ੍ਰਤਿਭਾਗੀ ਹੈ ਅਤੇ ਵੀਹ ਸਾਲ ਦਾ ਇਹ ਗੱਭਰੂ ਗੁਰਦਾਸਪੁਰ ਸ਼ਹਿਰ ਤੋਂ ਹੈ ।

bharat sharma bharat sharma

ਹਿਤੇਸ਼ ਸੂਦ : ਤੇਈ ਸਾਲ ਦਾ ਹਿਤੇਸ਼ ਜਲੰਧਰ ਤੋਂ ਹੈ । ਮਿਸਟਰ ਪੰਜਾਬ ੨੦੧੮ ਦੇ ਜ਼ਰੀਏ ਆਪਣਾ ਟੈਲੇਂਟ  ਵਿਖਾ ਕੇ ਫਾਈਨਲ 'ਚ ਆਪਣੀ ਥਾਂ ਬਣਾ ਚੁੱਕਿਆ ਹੈ । ਉਸ ਦਾ ਜਨਮ ੧੯੯੫ 'ਚ ਹੋਇਆ ।

hitesh sood hitesh sood

ਇੰਦਰਜੀਤ ਸਿੰਘ ਢਿੱਲੋ : ਇੰਦਰਜੀਤ ਸਿੰਘ ਢਿੱਲੋਂ ਦਾ ਜਨਮ ੨੩ ਨਵੰਬਰ ੧੯੯੩ 'ਚ ਹੋਇਆ ਅਤੇ ਉਹ ਪੰਜਾਬ ਦੇ ਦੋਆਬਾ ਖੇਤਰ ਨਾਲ ਸਬੰਧ ਰੱਖਦਾ ਹੈ । ਉਹ ਜਲੰਧਰ ਸ਼ਹਿਰ ਤੋਂ ਹੈ ।

 inderjeet dhillion
inderjeet dhillion

ਤੁਸੀਂ ਵੀ ਆਪਣੇ ਪਸੰਦੀਦਾ ਪ੍ਰਤਿਭਾਗੀ ਨੂੰ ਜਿਤਾਉਣਾ ਚਾਹੁੰਦੇ ਹੋ ਤਾਂ ਉਸ ਲਈ ਵੋਟ ਕਰ ਸਕਦੇ ਹੋ ।

ਪਹਿਲਾ ਪੜਾਅ : ਲਾਗ ਆਨ ਕਰੋ  Logon to https://www.ptcpunjabi.co.in/

ਦੂਜਾ ਪੜਾਅ : Click on ‘Vote For Mr Punjab’ category available at the top of the homepage.

ਤੀਜਾ ਪੜਾਅ : A page will open. It will show the options to vote for your favourite contestant

ਚੌਥਾ ਪੜਾਅ :  Congratulations! You are done with your vote.

 

 

 

 

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network