ਪੀਟੀਸੀ ਸ਼ੋਅਕੇਸ ‘ਚ ਮਿਲੋ ਆਪਣੇ ਪਸੰਦੀਦਾ ਕਲਾਕਾਰ Pav Dharia ਨੂੰ

written by Shaminder | February 08, 2021

ਪੀਟੀਸੀ ਸ਼ੋਅਕੇਸ ‘ਚ ਅੱਜ ਰਾਤ 8:30 ਵਜੇ ਤੁਹਾਡੀ ਮੁਲਾਕਾਤ ਹੋਵੇਗੀ ਗਾਇਕ ਪਾਵ ਧਾਰੀਆ ਦੇ ਨਾਲ।ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਸ਼ੋਅ ‘ਚ ਪਾਵ ਧਾਰੀਆ ਆਪਣੇ ਕਰੀਅਰ ‘ਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਨਗੇ।ਪਾਵ ਧਾਰੀਆ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਵੀ ਉਹ ਕਈ ਨਵੇਂ ਪ੍ਰਾਜੈਕਟਸ ਲੈ ਕੇ ਆਉਣ ਵਾਲੇ ਹਨ । pav ਜਿਸ ਬਾਰੇ ਉਹ ਇਸ ਸ਼ੋਅ ‘ਚ ਗੱਲਬਾਤ ਕਰਨਗੇ ।ਦੱਸ ਦਈਏ ਕਿ ਪੀਟੀਸੀ ਸ਼ੋਅਕੇਸ ਇੱਕ ਅਜਿਹਾ ਸ਼ੋਅ ਹੈ ਜਿਸ ‘ਚ ਹਰ ਵਾਰ ਤੁਹਾਡੀ ਮੁਲਾਕਾਤ ਇੱਕ ਨਵੇਂ ਕਲਾਕਾਰ ਦੇ ਨਾਲ ਕਰਵਾਈ ਜਾਂਦੀ ਹੈ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਹੋਰ ਪ੍ਰੋਗਰਾਮ ਵੀ ਪ੍ਰਸਾਰਿਤ ਕਰ ਰਿਹਾ ਹੈ । ਹੋਰ ਪੜ੍ਹੋ : ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਈ ਗਾਇਕਾ ਸਤਵਿੰਦਰ ਬਿੱਟੀ, ਤਸਵੀਰਾਂ ਕੀਤੀਆਂ ਸ਼ੇਅਰ
pav ਜੋ ਦਰਸ਼ਕਾਂ ‘ਚ ਕਾਫੀ ਹਰਮਨ ਪਿਆਰੇ ਹਨ । pav ਪੀਟੀਸੀ ਚੱਕ ਦੇ ‘ਤੇ ਜਿੱਥੇ ਹਰ ਰੋਜ਼ ਨਵੇਂ ਨਵੇਂ ਗੀਤ ਵਿਖਾਏ ਜਾਂਦੇ ਹਨ ਉੱਥੇ ਹੀ ਪੀਟੀਸੀ ਪੰਜਾਬੀ ‘ਤੇ ਸਵੇਰੇ ਸ਼ਾਮ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਘਰ ਦੇ ਨਾਲ ਜੋੜਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ।  

0 Comments
0

You may also like