ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਕਿਸਮਤ-2’ ਦਾ ਨਵਾਂ ਗੀਤ ‘Mere Yaara Ve’

written by Lajwinder kaur | September 23, 2021

ਜਗਦੀਪ ਸਿੱਧੂ ਦੀ ਲਿਖੀ ਤੇ ਡਾਇਰੈਕਸ਼ਨ ਹੇਠ ਬਣੀ ਫ਼ਿਲਮ ਕਿਸਮਤ-2  Qismat 2 ਜੋ ਕਿ ਅੱਜ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਗਈ ਹੈ। ਇਸ ਦੌਰਾਨ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਮੇਰੇ ਯਾਰਾ ਵੇ’ (Mere Yaara Ve) ਰਿਲੀਜ਼ ਹੋ ਗਿਆ ਹੈ।

mere yaar ve song out from movie qismat 2 image source- youtube

ਹੋਰ ਪੜ੍ਹੋ : ਅਦਾਕਾਰਾ ਸਾਰਾ ਅਲੀ ਖ਼ਾਨ ਨੇ ਮੰਦਿਰ, ਮਸਜਿਦ, ਚਰਚ ਅਤੇ ਗੁਰਦੁਆਰੇ ਸਾਹਿਬ ‘ਚ ਟੇਕਿਆ ਮੱਥਾ, ਤਸਵੀਰ ਸ਼ੇਅਰ ਕਰਦੇ ਹੋਏ ਦਿੱਤਾ ਖ਼ਾਸ ਸੁਨੇਹਾ

ਇਸ ਗੀਤ ਨੂੰ ਸਰਗੁਣ ਮਹਿਤਾ ਤੇ ਐਮੀ ਵਿਰਕ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਬੀ ਪਰਾਕ B Praak ਨੇ ਇਸ ਗੀਤ ਨੂੰ ਸਰਗੁਣ ਮਹਿਤਾ ਦੇ ਪੱਖ ਤੋਂ ਗਾਇਆ ਹੈ। ਗੀਤ ‘ਚ ਇੱਕ ਦੋਸਤ ਦੂਜੇ ਦੋਸਤ ਲਈ ਆਪਣੀ ਰੱਖੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ  Avvy Sra ਨੇ ਦਿੱਤਾ ਹੈ। ਇਸ ਗੀਤ ਨੂੰ ਟਿਪਸ ਪੰਜਾਬੀ  ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

new song mere yaar ve song released image source- youtube

ਹੋਰ ਪੜ੍ਹੋ : ਗਾਇਕ ਤੋਂ ਵਿਗਿਆਨੀ ਬਣੇ ਦਿਲਜੀਤ ਦੋਸਾਂਝ, ਦੇਖੋ ਕਿਵੇਂ ਰੋਬੋਟ ਨਾਲ ਪਿਆਰ ਦੀਆਂ ਪੀਘਾਂ ਝੂਟਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਨਵੇਂ ਗੀਤ ‘LUNA’ ‘ਚ, ਜਿੱਤਿਆ ਦਰਸ਼ਕਾਂ ਦਾ ਦਿਲ

ਇਸ ਤੋਂ ਪਹਿਲਾਂ ਵੀ ਫ਼ਿਲਮ ਦੇ ਕਈ ਗੀਤ ਦਰਸ਼ਕਾਂ ਦੇ ਸਨਮੁੱਖ ਹੋ ਗਏ ਨੇ। ਇਸ ਫ਼ਿਲਮ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਤੋਂ ਇਲਾਵਾ ਤਾਨਿਆ, ਹਰਦੀਪ ਗਿੱਲ, ਰੁਪਿੰਦਰ ਰੂਪੀ,ਬਲਵਿੰਦਰ ਬੁੱਲਟ ਤੇ ਕਈ ਹੋਰ ਨਾਮੀ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਅੱਜ ਦਰਸ਼ਕਾਂ ਦੇ ਰੁਬਰੂ ਹੋ ਗਈ ਹੈ।

0 Comments
0

You may also like