ਮਿਲਿੰਦ ਗਾਬਾ ਨੇ ਸਾਂਝਾ ਕੀਤਾ 1998 ਦਾ ਵੀਡੀਓ, ਮਾਮੂ ਦੇ ਵਿਆਹ 'ਤੇ ਇੰਝ ਪਾਇਆ ਸੀ ਭੰਗੜਾ,ਦੇਖੋ ਵੀਡੀਓ

Written by  Aaseen Khan   |  October 07th 2019 12:43 PM  |  Updated: October 07th 2019 12:43 PM

ਮਿਲਿੰਦ ਗਾਬਾ ਨੇ ਸਾਂਝਾ ਕੀਤਾ 1998 ਦਾ ਵੀਡੀਓ, ਮਾਮੂ ਦੇ ਵਿਆਹ 'ਤੇ ਇੰਝ ਪਾਇਆ ਸੀ ਭੰਗੜਾ,ਦੇਖੋ ਵੀਡੀਓ

ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਜਿੰਨ੍ਹਾਂ ਨੇ ਛੋਟੀ ਉਮਰ 'ਚ ਹੀ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਮਿਲਿੰਦ ਬਚਪਨ ਤੋਂ ਹੀ ਨੱਚਣ ਟੱਪਣ ਅਤੇ ਗਾਉਣ ਦੇ ਸ਼ੌਕੀਨ ਹਨ ਜਿਸ ਦਾ ਸਬੂਤ ਦਿੰਦਾ ਹੈ ਉਹਨਾਂ ਵੱਲੋਂ ਸਾਂਝਾ ਕੀਤਾ ਇਹ ਵੀਡੀਓ। ਦੱਸ ਦਈਏ ਮਿਲਿੰਦ ਗਾਬਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਉਹ ਖੂਬ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।

 

View this post on Instagram

 

Ye Duniya Hai Sabse Buri ?? Me In My Mama’s Marriage (1998)??‍♂️??

A post shared by BLESSED?? (@millindgaba) on

ਮਿਲਿੰਦ ਗਾਬਾ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦਾ ਇਹ ਵੀਡੀਓ 1998 ਦਾ ਹੈ ਜਿੱਥੇ ਉਹਨਾਂ ਇਹ ਭੰਗੜਾ ਆਪਣੇ ਮਾਮੂ ਦੇ ਵਿਆਹ 'ਤੇ ਪਾਇਆ ਸੀ। ਸਾਰਾ ਗੁਰਪਾਲ ਅਤੇ ਮਿਸ ਪੂਜਾ ਵਰਗੇ ਹੋਰ ਵੀ ਕਈ ਕਲਾਕਾਰਾਂ ਨੇ ਇਸ ਵੀਡੀਓ 'ਤੇ ਕਮੈਂਟ ਕੀਤੇ ਹਨ।

ਹੋਰ ਵੇਖੋ : ਰੌਸ਼ਨ ਪ੍ਰਿੰਸ ਨੇ ਪੁੱਤਰ ਨਾਲ ਖੂਬਸੂਰਤ ਤਸਵੀਰ ਸਾਂਝੀ ਕਰ ਕਿਹਾ 'ਮੈਂ ਵੀ ਚੰਗਾ ਪਿਤਾ ਬਣਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਮੇਰੇ ਪਿਤਾ ਮੇਰੇ ਲਈ ਸਨ'

ਮਿਲਿੰਦ ਗਾਬਾ ਜਿਹੜੇ ਸਟੁਪਿਡ ਸੈਵਨ ਵਰਗੀ ਫ਼ਿਲਮ ਨਾਲ ਇੰਡਸਟਰੀ 'ਚ ਛੋਟੀ ਉਮਰ 'ਚ ਪਹਿਚਾਣ ਦਰਜ ਕਰਵਾ ਚੁੱਕੇ ਹਨ। ਉਸ ਤੋਂ ਬਾਅਦ ਮਿਲਿੰਦ ਗਾਬਾ ਫ਼ਿਲਮਾਂ ਤੋਂ ਦੂਰ ਮਿਊਜ਼ਿਕ ਇੰਡਸਟਰੀ 'ਚ ਬਹੁਤ ਸਾਰੇ ਹਿੱਟ ਗੀਤਾਂ ਨਾਲ ਆਪਣਾ ਵੱਖਰਾ ਸਥਾਨ ਹਾਸਿਲ ਕੀਤਾ ਹੈ। ਉਹਨਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਮਿੱਸ ਪੂਜਾ ਨਾਲ ਸੋਹਣਿਆ, ਸੋਹਣਿਆ 2, ਜ਼ਿੰਦਗੀ ਦੀ ਪੌੜੀ, ਯਾਰ ਮੋੜ ਦੋ, ਨਜ਼ਰ ਲਗ ਜਾਏਗੀ, ਵਰਗੇ ਹਿੱਟ ਨੰਬਰ ਦੇ ਚੁੱਕੇ ਹਨ। ਇਹਨਾਂ ਚੋਂ ਕਈ ਗੀਤਾਂ ਦੇ ਵਿਊਜ਼ ਯੂ ਟਿਊਬ 'ਤੇ 100 ਮਿਲੀਅਨ ਤੋਂ ਵੀ ਪਾਰ ਹਨ। ਹੁਣ ਉਹਨਾਂ ਦਾ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network