ਪਿਆਰ ਦੇ ਜਜ਼ਬਾਤਾਂ ਨਾਲ ਭਰਿਆ ਮਿਲਿੰਦ ਗਾਬਾ ਦਾ ਨਵਾਂ ਗੀਤ ‘ਜ਼ਿੰਦਗੀ ਦੀ ਪੌੜੀ’ ਕਰ ਰਿਹਾ ਹੈ ਸਭ ਨੂੰ ਭਾਵੁਕ, ਦੇਖੋ ਵੀਡੀਓ

Written by  Lajwinder kaur   |  June 06th 2019 12:38 PM  |  Updated: June 06th 2019 12:38 PM

ਪਿਆਰ ਦੇ ਜਜ਼ਬਾਤਾਂ ਨਾਲ ਭਰਿਆ ਮਿਲਿੰਦ ਗਾਬਾ ਦਾ ਨਵਾਂ ਗੀਤ ‘ਜ਼ਿੰਦਗੀ ਦੀ ਪੌੜੀ’ ਕਰ ਰਿਹਾ ਹੈ ਸਭ ਨੂੰ ਭਾਵੁਕ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਮਿਲਿੰਦ ਗਾਬਾ ਆਪਣਾ ਨਵਾਂ ਗੀਤ ਜ਼ਿੰਦਗੀ ਦੀ ਪੌੜੀ ਲੈ ਕੇ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਨੇ। ਜੀ ਹਾਂ ਮਿਲਿੰਦ ਗਾਬਾ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਗੀਤ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸਜਾਇਆ ਹੈ। ਪਿਆਰ ਦੇ ਜਜ਼ਬਾਤਾਂ ਨਾਲ ਭਰਿਆ ਇਹ ਗੀਤ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ। ਇਹ ਗੀਤ ਸਿੱਧਾ ਦਿਲ ਤੱਕ ਪਹੁੰਚਦਾ ਹੈ।

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਨਿਰਮਾਣ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ‘ਮਿਊਜ਼ਿਕ ਐੱਮ. ਜੀ’ ਨੇ ਦਿੱਤਾ ਹੈ। ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਡਾਇਰੈਕਟਰ Shabby ਵੱਲੋਂ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਗੀਤ ਦੇ ਬੋਲਾਂ ਨੂੰ ਕਹਾਣੀ ਦੇ ਰਾਹੀਂ ਬਹੁਤ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ। ਵੀਡੀਓ ਚ ਅਦਾਕਾਰੀ ਵੀ ਖੁਦ ਮਿਲਿੰਦ ਗਾਬਾ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਫੀਮੇਲ ਮਾਡਲ ਜੰਨਤ ਜ਼ੁਬੈਰ ਨੇ ਦਿੱਤਾ ਹੈ। ਇਸ ਗੀਤ ਦਾ ਅਨੰਦ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ Exclusive ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਗੀਤ ਦੇ ਵਿਊਜ਼ ਲਗਤਾਰ ਵੱਧ ਰਹੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network