ਮਿਸ ਪੂਜਾ ਨੇ ਆਪਣੇ ਬੇਟੇ ਅਲਾਪ ਦੀ ਕਿਊਟ ਜਿਹੀ ਤਸਵੀਰ ਕੀਤੀ ਸਾਂਝੀ, ਇਹ ਰਹੀ ਖ਼ਾਸ ਵਜ੍ਹਾ

written by Lajwinder kaur | January 14, 2022

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ  Miss Pooja ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੀ, ਜਿਸ ਕਰਕੇ ਉਹ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਅਲਾਪ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਹੋਰ ਪੜ੍ਹੋ : ਲੋਹੜੀ ਦਾ ਤਿਉਹਾਰ ਕਿਸ਼ਵਰ ਮਰਚੈਂਟ ਲਈ ਲੈ ਕੇ ਆਇਆ ਚੰਗੀ ਖਬਰ, ਪੁੱਤਰ ਨਿਰਵੈਰ ਦੀ ਹੈ ਪਹਿਲੀ ਲੋਹੜੀ ‘ਤੇ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਆਖੀ ਇਹ ਗੱਲ…

miss pooja shared a new video with son alaap

ਦੱਸ ਦਈਏ ਅਮਰੀਕਾ ਤੇ ਕਈ ਹੋਰ ਦੇਸ਼ਾਂ 'ਚ ਵੱਸਦੇ ਪੰਜਾਬੀ ਅੱਜ ਲੋਹੜੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ। ਜਿਸ ਕਰਕੇ ਕੁਝ ਸਮੇਂ ਪਹਿਲਾਂ  ਹੀ ਮਿਸ ਪੂਜਾ ਨੇ ਆਪਣੇ ਲਾਡਲੇ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ- ‘ਹੈਪੀ ਲੋਹੜੀ ਸਾਡੇ ਵੱਲੋਂ !!! ਇੱਕ ਵਾਰ ਫਿਰ ਤੋਂ ਕਿਉਂਕਿ ਇੱਥੇ USA ਚ ਹੁਣ ਸੈਲੀਬ੍ਰੇਟ ਕੀਤੀ ਹੈ....ਤੇ ਇਹ ਤਸਵੀਰ ਵੀ ਹੁਣੇ ਕਲਿੱਕ ਕੀਤੀ ਸੋ ਪੋਸਟ ਕਰਨੀ ਤਾਂ ਬਣਦੀ ਏ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮਿਸ ਪੂਜਾ ਅਤੇ ਅਲਾਪ ਨੂੰ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ। ਤਸਵੀਰ ਚ ਤੁਸੀਂ ਦੇਖ ਸਕਦੇ ਹੋਏ ਮਿਸ ਪੂਜਾ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਤੇ ਅਲਾਪ ਨੂੰ ਆਪਣੀ ਗੋਦੀ 'ਚ ਬਿਠਾਇਆ ਹੋਇਆ ਹੈ। ਦਰਸ਼ਕਾਂ ਨੂੰ ਇਹ ਕਿਊਟ ਜਿਹੀ ਤਸਵੀਰ ਖੂਬ ਪਸੰਦ ਆ ਰਹੀ ਹੈ।

Miss pooja-Aalaap Tahli'

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਡ੍ਰਾਈਵਿੰਗ ਲਾਇਸੈਂਸ ਟੈਸਟ ‘ਚ ਹੋਈ ਫੇਲ, ਵੀਡੀਓ ਸ਼ੇਅਰ ਕਰਕੇ ਪਤੀ ਤੋਂ ਮੰਗੀ ਮਾਫੀ, ਦੇਖੋ ਵੀਡੀਓ

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਜਿਨ੍ਹਾਂ ਨੇ ਕਈ ਰਿਕਾਰਡ ਬਣਾਏ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਪਿਛਲੇ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਵੀ ਹਾਸਿਲ ਹੋਇਆ ਸੀ। ਦੱਸ ਦਈਏ ਮਿਸ ਪੂਜਾ ਕਈ ਬਾਲੀਵੁੱਡ ਫ਼ਿਲਮਾਂ ਚ ਵੀ ਗੀਤ ਗਾ ਚੁੱਕੀ ਹੈ।

 

 

View this post on Instagram

 

A post shared by Miss Pooja (@misspooja)

You may also like