ਲੰਦਨ 'ਚ ਜਦੋਂ ਮਿਸ ਪੂਜਾ ਦੇ ਗੀਤਾਂ ਨੇ ਲੋਕਾਂ ਨੂੰ ਨਚਾਇਆ 

written by Shaminder | September 13, 2018

ਮਿਸ ਪੂਜਾ ਏਨੀਂ ਦਿਨੀਂ ਆਪਣੇ ਵਿਦੇਸ਼ ਟੂਰ 'ਤੇ ਹਨ । ਇਸ ਟੂਰ ਦੌਰਾਨ ਉਹ ਲੰਦਨ ਦੇ ਵੱਖ-ਵੱਖ ਸ਼ਹਿਰਾਂ 'ਚ ਪਰਫਾਰਮ ਕਰ ਰਹੇ ਨੇ । ਲੰਦਨ 'ਚ ਹੀ ਉਨ੍ਹਾਂ ਨੇ 'ਮੇਰਾ ਮਾਹੀ ਤੂੰ ਪੱਟਿਆ ,ਪੱਟਿਆ ਗੁਆਂਢਣੇ ਤੂੰ' ਗੀਤ 'ਤੇ ਪਰਫਾਰਮ ਕੀਤਾ ।ਉਨ੍ਹ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਕਿਸੇ ਪ੍ਰੋਗਰਾਮ 'ਚ ਆਪਣੀ ਪਰਫਾਰਮੈਂਸ ਦੇ ਰਹੇ ਨੇ ।ਮਿਸ ਪੂਜਾ ਇਸ ਗੀਤ ਨਾਲ ਸਰੋਤਿਆਂ ਨੂੰ ਵੀ ਨਚਾ ਰਹੀ ਹੈ । ਹੋਰ ਵੇਖੋ : ਮਿਸ ਪੂਜਾ ਵਿਦੇਸ਼ ‘ਚ ਕਰੇਗੀ ਪਰਫਾਰਮ ,15 ਸਤੰਬਰ ਨੂੰ ਪਵੇਗਾ ਭੰਗੜਾ ਅਤੇ ਗਿੱਧਾ https://www.instagram.com/p/BnktEYshqWB/?hl=en&taken-by=misspooja ਮਿਸ ਪੂਜਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤ 'ਤੇ ਥਿਰਕਦੇ ਨਜ਼ਰ ਆ ਰਹੇ ਨੇ । ਇਸ ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਰੰਗਾਰੰਗ ਪ੍ਰੋਗਰਾਮ ਦਾ ਅਨੰਦ ਮਾਣਿਆ। 'ਪਾਣੀ ਹੋ ਗਏ ਡੂੰਘੇ' ਗੀਤ ਤੋਂ ਮਸ਼ਹੂਰ ਹੋਈ ਮਿਸ ਪੂਜਾ ਦਾ ਨਾਂਅ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਬੜੇ ਹੀ ਅਦਬ ਨਾਲ ਲਿਆ ਜਾਂਦਾ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਨੇ ।ਮਿਸ ਪੂਜਾ ਗਾਇਕੀ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਹੱਥ ਆਜ਼ਮਾ ਰਹੀ ਹੈ । ਉਨ੍ਹਾਂ ਨੇ ਹੁਣ ਤੱਕ ਕਈ ਫਿਲਮਾਂ 'ਚ ਛੋਟੇ ਮੋਟੇ ਕਿਰਦਾਰ ਵੀ ਨਿਭਾਏ ਨੇ । miss poja ਮਿਸ ਪੂਜਾ ਦੇ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ । ਇਨ੍ਹਾਂ ਗੀਤਾਂ 'ਚ ਕਈ ਗੀਤ ਅਜਿਹੇ ਨੇ ਜਿਨ੍ਹਾਂ ਨੇ ਉਨ੍ਹਾਂ ਨੇ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਮਸਲਨ 'ਪਾਣੀ ਹੋ ਗਏ ਡੂੰਘੇ' ਗੀਤ 'ਚ ਉਨ੍ਹਾਂ ਨੇ ਪੰਜਾਬ ਦੀ ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਦੱਸਣ ਦੀ ਉਪਰਾਲਾ ਕੀਤਾ ਸੀ । ਜਦਕਿ ਰੋਮਾਂਟਿਕ ਗੀਤਾਂ ਕਰਕੇ ਉਹ ਨੌਜਵਾਨਾਂ ਦੀ ਵੀ ਪਹਿਲੀ ਪਸੰਦ ਬਣੀ ਹੈ । ਮਿਸ ਪੂਜਾ ਜਿੰਨੀ ਖੂਬਸੂਰਤੀ ਨਾਲ ਗਾਉਂਦੀ ਹੈ ਉਸ ਤੋਂ ਵੀ ਜ਼ਿਆਦਾ ਵਧੀਆ ਡਾਂਸ ਵੀ ਕਰਦੇ ਹਨ । ਮਿਸ ਪੂਜਾ ਜਦੋਂ ਬੋਲੀਆਂ ਪਾਉਂਦੀ ਹੈ ਤਾਂ ਹਰ ਕਿਸੇ ਨੂੰ ਥਿਰਕਣ ਲਈ ਮਜਬੂਰ ਕਰ ਦਿੰਦੀ ਹੈ ।ਜਿਵੇਂ ਕਿ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਵੇਖ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ । miss pooja

0 Comments
0

You may also like