ਮੰਮੀ ਕਰੀਨਾ ਕਪੂਰ ਖ਼ਾਨ ਨੇ ਖ਼ਾਸ ਮੌਕੇ ਉੱਤੇ ਸਾਂਝੀ ਕੀਤੀ ਆਪਣੇ ਵੱਡੇ ਪੁੱਤਰ ਤੈਮੂਰ ਦੀ ਇਹ ਖ਼ਾਸ ਤਸਵੀਰ

Written by  Lajwinder kaur   |  October 31st 2021 05:39 PM  |  Updated: October 31st 2021 05:39 PM

ਮੰਮੀ ਕਰੀਨਾ ਕਪੂਰ ਖ਼ਾਨ ਨੇ ਖ਼ਾਸ ਮੌਕੇ ਉੱਤੇ ਸਾਂਝੀ ਕੀਤੀ ਆਪਣੇ ਵੱਡੇ ਪੁੱਤਰ ਤੈਮੂਰ ਦੀ ਇਹ ਖ਼ਾਸ ਤਸਵੀਰ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ (Kareena Kapoor)ਜੋ ਕਿ ਪਰਿਵਾਰ ਦੇ ਨਾਲ ਰਾਜਸਥਾਨ 'ਚ ਛੁੱਟੀਆਂ ਦਾ ਅਨੰਦ ਲੈ ਰਹੀ ਹੈ । ਉਹ ਆਪਣੀ ਲੋਕੇਸ਼ਨ ਤੋਂ ਬੇਟੇ ਤੈਮੂਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਉਨ੍ਹਾਂ ਨੇ  Halloween ਦੀਆਂ ਵਧਾਈਆਂ ਦਿੰਦੇ ਹੋਏ ਤੈਮੂਰ (Taimur ) ਦੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਬਣੀ ਮਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of taimur ali khan cute pic on halloween

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘Checking out everybody s Halloween looks ??whilst ਪੂਲ ਦੇ ਨੇੜੇ ਅਨੰਦ ਲੈਂਦਾ ਹੋਇਆ#Halloween2021#desert vibe#ਮੇਰਾ ਪੁੱਤਰ’ । ਇਸ ਪੋਸਟ ਉੱਤੇ ਪ੍ਰਿਅੰਕਾ ਚੋਪੜਾ, ਅਰਜੁਨ ਕਪੂਰ, ਕਰਿਸ਼ਮਾ ਕਪੂਰ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਕਿਊਟ ਪ੍ਰਤੀਕਿਰਿਆ ਦਿੱਤੀ ਹੈ। ਇਸ ਤਸਵੀਰ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ। ਹਰ ਕਿਸੇ ਨੂੰ ਤੈਮੂਰ ਦਾ ਇਹ ਅੰਦਾਜ਼ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਲਾਡੋ ਰਾਣੀ ਵਾਮਿਕਾ ਹੈਲੋਵੀਨ ਪਾਰਟੀ ‘ਚ ਪਰੀ ਬਣੀ ਆਈ ਨਜ਼ਰ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ

kareena kapoor and saif and taimur on yoga day

ਤਸਵੀਰ ‘ਚ ਦੇਖ ਸਕਦੇ ਹੋ ਉਹ ਤੈਰਾਕੀ ਤੋਂ ਬਾਅਦ ਪੂਲ ਦੇ ਕਿਨਾਰੇ ਬੈਠਾ ਨਜ਼ਰ ਆ ਰਿਹਾ ਹੈ। ਦੱਸ ਦਈਏ ਤੈਮੂਰ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਿਵੰਗ ਹੈ। ਉਸਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਦੀਆਂ ਰਹਿੰਦੀਆਂ ਸਨ। ਇੱਕ ਵਾਰ ਤਾਂ ਤੈਮੂਰ ਦੀ ਸ਼ਕਲ ਵਾਲੇ ਗੁੱਡੇ ਵੀ ਮਾਰਕਿਟ ‘ਚ ਵਿਕਣ ਲਈ ਆਏ ਸੀ। ਦੱਸ ਦਈਏ ਇਸ ਸਾਲ ਦਸੰਬਰ ਮਹੀਨੇ 'ਚ ਤੈਮੂਰ ਪੰਜ ਸਾਲ ਦਾ ਹੋ ਜਾਵੇਗਾ। ਤੈਮੂਰ ਜੋ ਕਿ ਇਸ ਸਾਲ ਵੱਡਾ ਭਰਾ ਵੀ ਬਣਿਆ ਹੈ। ਤੈਮੂਰ ਦੇ ਛੋਟੇ ਭਰਾ ਦਾ ਨਾਮ ਜੇਹ ਅਲੀ ਖ਼ਾਨ ਹੈ। ਤੈਮੂਰ ਵਾਂਗ ਜੇਹ ਨੂੰ ਵੀ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network