ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਮਨੀ ਔਜਲਾ ਨੇ ਦਿੱਤੀ ਵਧਾਈ

Written by  Lajwinder kaur   |  May 17th 2019 03:39 PM  |  Updated: May 17th 2019 03:39 PM

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਮਨੀ ਔਜਲਾ ਨੇ ਦਿੱਤੀ ਵਧਾਈ

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ:

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ।।

ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਤੇ ਸਾਰੇ ਗੁਰੂਆਂ ਚੋਂ ਸਭ ਤੋਂ ਵਡੇਰੀ ਉਮਰ ਦੇ ਗੁਰੂ ਹਨ।ਗੁਰੂ ਸਾਹਿਬ ਦਾ ਜਨਮ 1479ਈ ਦੇ ਵਿੱਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਾਤਾ ਸੁਲੱਖਣੀ ਜੀ ਦੇ ਕੁੱਖੋਂ ਪਿਤਾ ਤੇਜ ਭਾਨ ਦੇ ਘਰ ਹੋਇਆ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਨੂੰ ਵੇਖਦੇ ਹੋਏ 12 ਵਰਦਾਨ ਦਿੱਤੇ ਤੇ ਕਿਹਾ......

ਤੁਮਹੋ ਨਿਥਾਵਨ ਥਾਨ। ਕਰਿ ਹੋ ਨਿਮਾਨਹਿਂਮਾਨ।

ਬਿਨ ਓਟ ਕੀ ਤੁਮ ਓਟ। ਨਿਧਰੇਨ ਕੀ ਧਿਰ ਕੋਟ।

ਬਿਨ ਜੋਰ ਕੇ ਤੁਕ ਜੋਰ। ਸਮ ਕੋਨ ਹੈ ਤੁਮ ਹੋਰ।

ਬਿਨ ਧੀਰ ਕੋ ਬਰ ਧੀਰ। ਸਭਿ ਪੀਰ ਕੇ ਬਡ ਪੀਰ।

ਤੁਮ ਹੋ ਸੁ ਗਈ ਬਹੋੜ। ਨਰ ਬੰਦ ਕੋ ਤਿਹਛੋੜ।

ਘੜ ਭੰਨਿਬੇ ਸਮਰੱਥ। ਜਗ ਜੀਵਕਾ ਤੁਮ ਹੱਥ। (ਸੂਰਜ ਪ੍ਰਕਾਸ਼ ਗ੍ਰੰਥ, ਪੰਨਾ 1387)

ਗੁਰੂ ਅੰਗਦ ਦੇਵ ਜੀ ਨੇ 1552 ਈ: ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ (907 ਸ਼ਬਦ 17 ਰਾਗਾਂ) ਵਿੱਚ ਦਰਜ ਹੈ।

ਪੰਜਾਬੀ ਗਾਇਕ ਮਨੀ ਔਜਲਾ ਨੇ ਵੀ ਆਪਣੇ ਸ਼ੋਸਲ ਮੀਡੀਆ ਦੇ ਰਾਹੀਂ ਸਭ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈ ਦਿੰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਗੁਰੁ ਅਮਰਦਾਸੁ ਨਿਜ ਭਗਤੁ ਹੈ

ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥

ਪ੍ਰਕਾਸ਼ ਪੁਰਬ ਪਾਤਸ਼ਾਹੀ ੩: ਸ਼੍ਰੀ ਗੁਰੂ ਅਮਰਦਾਸ ਜੀ (੧੪੭੯ - ੧੫੭੪)

Aap Sabh Nu Sahib Shri Guru Amardaas Ji de Parkash Purab Diya Lakh Lakh Wadhaiya Hon Ji.. Dhan Dhan Shri Guru Amardaas Sahib Ji.. Satnaam Shri Waheguru Jio..’

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network