ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਗਾਇਕ ਮੌਂਟੀ ਅਤੇ ਵਾਰਿਸ ਨੂੰ

Written by  Shaminder   |  November 02nd 2019 05:08 PM  |  Updated: November 02nd 2019 05:12 PM

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਗਾਇਕ ਮੌਂਟੀ ਅਤੇ ਵਾਰਿਸ ਨੂੰ

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਵੇਖੋ ਮੌਂਟੀ ਅਤੇ ਵਾਰਿਸ ਨੂੰ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਦਿਨ ਮੰਗਲਵਾਰ ਰਾਤ ਨੂੰ 9 ਵਜੇ ਕੀਤਾ ਜਾਵੇਗਾ । ਇਸ ਸ਼ੋਅ 'ਚ ਇਹ ਦੋਵੇਂ ਕਲਾਕਾਰ ਆਪਣੇ ਸੰਗੀਤਕ ਸਫ਼ਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ ।ਇਸ ਤੋਂ ਇਲਾਵਾ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਗੱਲਬਾਤ ਕਰਨਗੇ । ਸੋ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਨਾਂ ਕਲਾਕਾਰਾਂ ਬਾਰੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ।

ਮੌਂਟੀ ਅਤੇ ਵਾਰਿਸ ਇਹ ਹੈ ਤਾਂ ਅਲੱਗ ਅਲੱਗ ਨਾਮ ਅਤੇ ਸਖਸ਼ ਪਰ ਦੋਨਾਂ ਦੀ ਗਾਇਕੀ ਨੇ ਇਸ ਨਾਮ ਨੂੰ ਅੱਜ ਸਿਰਫ ਮੌਂਟੀ ਵਾਰਿਸ ਨਾਮ ਦੇ ਦਿੱਤਾ ਹੈ। ਮੌਂਟੀ ਵਾਰਿਸ ਜਿਹੜੇ ਇੱਕ ਦੂਜੇ ਦੇ ਦੋਸਤ ਭਰਾ ਦੁੱਖ ਸੁੱਖ ਦੇ ਸਾਥੀ ਹਨ ।

monty and waris के लिए इमेज नतीजे

ਪੀਟੀਸੀ ਪੰਜਾਬੀ ਦੇ ਲੇਬਲ ਹੇਠ ਕਰੇ ਗਾਣੇ ‘ਮਹਿਫ਼ਿਲ ਯਾਰਾਂ ਦੀ’ ਤੋਂ ਮੌਂਟੀ ਵਾਰਿਸ ਦੀ ਅਜਿਹੀ ਸ਼ੁਰੂਆਤ ਹੋਈ ਕਿ ਉਹ ਅੱਜ ਕਾਮਯਾਬੀ ਦੇ ਸ਼ਿਖਰਾਂ ‘ਤੇ ਪਹੁੰਚ ਚੁੱਕੇ ਹਨ। ਤੇਰੇ ਬਿਨਾ , ਚਿੰਨੀ ਦਾ ਪਰੌਂਠਾ , ਮੇਰੇ ਪਿੱਛੇ , ਖਾਸ ਗੱਲ ਬਾਤ ਵਰਗੇ ਵੱਡੇ ਸੁਪਰ ਹਿੱਟ ਗਾਣੇ ਮੌਂਟੀ ਵਾਰਿਸ ਨੇ ਇਸ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network