MP ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਫ਼ਿਲਮ 'Adipurush' ਦੇ ਟੀਜ਼ਰ 'ਤੇ ਜਤਾਇਆ ਇਤਰਾਜ਼, ਕਿਹਾ-‘ਵਿਵਾਦਿਤ ਸੀਨ ਜਲਦ ਹਟਾਓ’

Written by  Lajwinder kaur   |  October 04th 2022 05:42 PM  |  Updated: October 04th 2022 05:40 PM

MP ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਫ਼ਿਲਮ 'Adipurush' ਦੇ ਟੀਜ਼ਰ 'ਤੇ ਜਤਾਇਆ ਇਤਰਾਜ਼, ਕਿਹਾ-‘ਵਿਵਾਦਿਤ ਸੀਨ ਜਲਦ ਹਟਾਓ’

Adipurush News: ਫ਼ਿਲਮ ਆਦਿਪੁਰਸ਼ ਦੇ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਦੋ ਧੜਿਆਂ ਵਿੱਚ ਵੰਡੇ ਗਏ ਹਨ। ਇੱਕ ਪਾਸੇ ਉਹ ਲੋਕ ਹਨ ਜੋ ਫ਼ਿਲਮ ਦੇ ਸੰਗੀਤ ਅਤੇ ਅਦਾਕਾਰਾਂ ਦੇ ਕੰਮ ਦੀ ਤਾਰੀਫ਼ ਕਰ ਰਹੇ ਹਨ। ਦੂਜੇ ਪਾਸੇ ਉਹ ਲੋਕ ਹਨ ਜਿਨ੍ਹਾਂ ਨੂੰ ਇਸ ਫ਼ਿਲਮ ਦਾ ਵੀਐਫਐਕਸ ਬਿਲਕੁਲ ਵੀ ਪਸੰਦ ਨਹੀਂ ਆਇਆ। ਨਤੀਜੇ ਵਜੋਂ, ਫ਼ਿਲਮ ਬਾਰੇ ਅਣਗਿਣਤ ਮੀਮ ਬਣਾਏ ਜਾ ਰਹੇ ਹਨ। ਇਸ ਸਭ 'ਚ ਸੈਫ ਅਲੀ ਖ਼ਾਨ ਦਾ ਰਾਵਣ ਲੁੱਕ ਸਭ ਤੋਂ ਜ਼ਿਆਦਾ ਟ੍ਰੋਲ ਹੋ ਰਿਹਾ ਹੈ।

ਫ਼ਿਲਮ ਆਦਿਪੁਰਸ਼ ਦਾ ਟੀਜ਼ਰ ਦੇਖ ਕੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ Narottam Mishra ਨੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਆਦਿਪੁਰਸ਼ ਦੇ ਵਿਵਾਦਿਤ ਸੀਨ ਨੂੰ ਹਟਾ ਦੇਣਾ ਚਾਹੀਦਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਨਰੋਤਮ ਮਿਸ਼ਰਾ ਨੇ ਫ਼ਿਲਮ ਮੇਕਰਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਫ਼ਿਲਮ ਤੋਂ ਇਹ ਵਿਵਾਦਿਤ ਸੀਨ ਨਾ ਹਟਾਏ ਗਏ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ : ‘MC Stan’ ਦੇ ਪ੍ਰਸ਼ੰਸਕਾਂ ਨੇ ‘Gautam Vig’ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਬਿੱਗ ਬੌਸ 16 ‘ਚ ਸ਼ੁਰੂ ਹੋਏ ਝਗੜੇ

Narottam Mishra image Image Source: Twitter

ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦਾ ਕਹਿਣਾ ਹੈ ਕਿ ਟੀਜ਼ਰ ਵਿੱਚ ਵਿਵਾਦਪੂਰਨ ਦ੍ਰਿਸ਼, ਜਿਸ ਵਿੱਚ ਭਗਵਾਨ ਹਨੂੰਮਾਨ ਚਮੜੇ ਦੇ ਕੱਪੜੇ ਪਹਿਨੇ ਹੋਏ ਦਿਖਾਈ ਦੇ ਰਹੇ ਹਨ, ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਇਸ ਨਾਲ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਂ ਫ਼ਿਲਮ ਦੇ ਨਿਰਮਾਤਾ ਓਮ ਰਾਉਤ ਨੂੰ ਪੱਤਰ ਲਿਖ ਕੇ ਅਜਿਹੇ ਵਿਵਾਦਤ ਦ੍ਰਿਸ਼ਾਂ ਨੂੰ ਹਟਾਉਣ ਲਈ ਕਹਿ ਰਿਹਾ ਹਾਂ, ਜੇਕਰ ਉਨ੍ਹਾਂ ਨੇ ਉਨ੍ਹਾਂ ਨੂੰ ਨਾ ਹਟਾਇਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫ਼ਿਲਮ 'ਚ ਸੈਫ ਅਲੀ ਖ਼ਾਨ ਰਾਵਣ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਕਾਫੀ ਖਤਰਨਾਕ ਨਜ਼ਰ ਆ ਰਹੇ ਹਨ। ਹਾਲਾਂਕਿ, ਨਿਰਮਾਤਾਵਾਂ ਨੇ ਰਚਨਾਤਮਕਤਾ ਦਿਖਾਉਣ ਦੀ ਪ੍ਰਕਿਰਿਆ ਵਿੱਚ ਕੁਝ ਚੀਜ਼ਾਂ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ। ਉਦਾਹਰਨ ਲਈ, ਰਾਵਣ ਦਾ ਪੁਸ਼ਪਕ ਵਿਮਾਨ ਇੱਕ ਅਜਗਰ ਵਿੱਚ ਤਬਦੀਲ ਹੋ ਗਿਆ ਹੈ ਅਤੇ ਉਹ ਵੀ ਖਰਾਬ VFX ਕਾਰਨ ਬਹੁਤ ਬੁਰਾ ਲੱਗ ਰਿਹਾ ਹੈ।

'Adipurush' movie's first teaser out now: Prabhas, Saif Ali Khan starrer magnum-opus film set to enthrall the audience Image Source: Twitter

ਇਸ ਤੋਂ ਇਲਾਵਾ ਸੈਫ ਅਲੀ ਖ਼ਾਨ ਨੂੰ ਲੰਬੀ ਦਾੜ੍ਹੀ ਦੇ ਨਾਲ ਰਾਵਣ ਲੁੱਕ 'ਚ ਦਿਖਾਇਆ ਗਿਆ ਹੈ ਅਤੇ ਇਸ ਕਾਰਨ ਇਹ ਫ਼ਿਲਮ ਟ੍ਰੋਲ ਵੀ ਹੋ ਰਹੀ ਹੈ। ਰਾਵਣ ਨੂੰ ਹੁਣ ਤੱਕ ਸ਼ਾਇਦ ਹੀ ਕਿਸੇ ਫ਼ਿਲਮ ਜਾਂ ਸੀਰੀਅਲ ਵਿੱਚ ਲੰਬੀ ਦਾੜ੍ਹੀ ਨਾਲ ਦਿਖਾਇਆ ਗਿਆ ਹੋਵੇ। ਇਸ ਕਾਰਨ ਵੀ ਲੋਕ ਫ਼ਿਲਮ ਨੂੰ ਟ੍ਰੋਲ ਕਰ ਰਹੇ ਹਨ ਅਤੇ ਰਾਵਣ ਨੂੰ ਮੁਸਲਮਾਨ ਲੁੱਕ ਦੇਣ ਦੀ ਗੱਲ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਟੀਜ਼ਰ ਨੂੰ ਲੈ ਕੇ ਮਜ਼ੇਦਾਰ ਮੀਮਜ਼ ਵੀ ਵਾਇਰਲ ਹੋ ਰਹੇ ਹਨ।

memes on Saif Alia Khan's character 'Raavan' in 'Adipurush' Image Source: Twitter

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਹੈ ਆਦਿਪੁਰਸ਼ ਸਸਤਾ ਵਰਜ਼ਨ ਲੱਗ ਰਿਹਾ ਹੈ ਫ਼ਿਲਮ Game of Thrones ਦਾ। ਇਸ ਤਰ੍ਹਾਂ ਕਈ ਮੀਮਜ਼ ਵਾਇਰਲ ਹੋ ਰਹੇ ਨੇ ਜਿਸ ਨੂੰ ਪੜ੍ਹਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਪਾਉਂਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network