ਰਾਖੀ ਸਾਵੰਤ ਲਈ ਮਸੀਹਾ ਬਣੇ ਮੁਕੇਸ਼ ਅੰਬਾਨੀ, ਜਾਣੋ ਉਨ੍ਹਾਂ ਨੇ ਕਿੰਝ ਕੀਤੀ ਅਦਾਕਾਰਾ ਦੀ ਮਦਦ
Mukesh Ambani helps Rakhi Sawant: ਐਂਟਰਟੇਨਮੈਂਟ ਕੁਈਨ ਦੇ ਨਾਂਅ ਨਾਲ ਮਸ਼ਹੂਰ ਤੇ 'ਬਿੱਗ ਬੌਸ' ਫੇਮ ਅਦਾਕਾਰਾ ਰਾਖੀ ਸਾਵੰਤ ਦੀ ਜ਼ਿੰਦਗੀ 'ਚ ਇਸ ਸਮੇਂ ਬਹੁਤ ਕੁਝ ਚੱਲ ਰਿਹਾ ਹੈ। ਇੱਕ ਪਾਸੇ ਆਦਿਲ ਖ਼ਾਨ ਦੁਰਾਨੀ ਨਾਲ ਉਸ ਦੇ ਵਿਆਹ ਦੀ ਖ਼ਬਰ ਅਤੇ ਦੂਜੇ ਪਾਸੇ ਉਸ ਦੀ ਮਾਂ ਹਸਪਤਾਲ ਵਿੱਚ ਦਾਖ਼ਲ ਹੈ। ਰਾਖੀ ਦੀ ਮਾਂ ਦੀ ਹਾਲਤ ਬਹੁਤ ਖ਼ਰਾਬ ਹੈ। ਦੁਨੀਆ ਦੇ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਰਾਖੀ ਦੀ ਮਦਦ ਕਰਨ ਲਈ ਅੱਗੇ ਆਏ ਹਨ। ਆਓ ਜਾਣਦੇ ਹਾਂ ਕਿਵੇਂ।
ਹਾਲ ਹੀ 'ਚ ਰਾਖੀ ਸਾਵੰਤ ਨੇ ਪਾਪਰਾਜ਼ੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਦੇ ਮਸ਼ਹੂਰ ਬਿਜ਼ਨਸਮੈਨ ਮੁਕੇਸ਼ ਅੰਬਾਨੀ ਉਸ ਦੀ ਮਦਦ ਕਰ ਰਹੇ ਹਨ। ਰਾਖੀ ਨੇ ਕਿਹਾ, ''ਅੰਬਾਨੀ ਜੀ ਮਦਦ ਕਰ ਰਹੇ ਹਨ ਅਤੇ ਨਾਮਦੇਵ ਜੋਸ਼ੀ ਮਦਦ ਕਰ ਰਹੇ ਹਨ। ਅਸੀਂ ਦੋ ਮਹੀਨਿਆਂ ਲਈ ਮੰਮੀ ਨੂੰ ਕ੍ਰਿਟੀ ਕੇਅਰ ਹਸਪਤਾਲ ਵਿੱਚ ਦਾਖਲ ਕਰਵਾ ਰਹੇ ਹਾਂ, ਇਥੇ ਸਾਨੂੰ ਹਸਪਤਾਲ ਦੇ ਖਰਚੀਆਂ ਵਿੱਚ ਕੁਝ ਛੂਟ ਦਿੱਤੀ ਗਈ ਹੈ।
ਰਾਖੀ ਨੇ ਅੱਗੇ ਦੱਸਿਆ ਕਿ ਉਸ ਦੀ ਮਾਂ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਹ ਨਾ ਤਾਂ ਕਿਸੇ ਨੂੰ ਪਛਾਣ ਪਾ ਰਹੀ ਹੈ ਅਤੇ ਨਾ ਹੀ ਖਾਣ ਦੇ ਯੋਗ ਹੈ। ਰਾਖੀ ਨੇ ਕਿਹਾ, "ਉਸ ਦੀ ਮਾਂ ਦੇ ਸਰੀਰ ਦਾ ਅੱਧਾ ਹਿੱਸਾ ਅਧਰੰਗ ਨਾਲ ਪੀੜਤ ਹੋ ਗਿਆ ਹੈ। "
image Source : Instagram
ਦੱਸ ਦੇਈਏ ਕਿ ਰਾਖੀ ਸਾਵੰਤ ਦੀ ਮਾਂ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਰਾਖੀ ਨੇ ਦੱਸਿਆ ਕਿ ਮੁਕੇਸ਼ ਅੰਬਾਨੀ ਉਸ ਦੀ ਮਾਂ ਦਾ ਇਲਾਜ਼ ਕਰਵਾਉਣ ਵਿੱਚ ਉਸ ਦੀ ਮਦਦ ਕਰ ਰਹੇ ਹਨ।
ਉਥੇ ਹੀ ਜੇਕਰ ਰਾਖੀ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਰਾਖੀ ਸਾਵੰਤ ਨੇ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਨਾਲ ਵਿਆਹ ਦਾ ਐਲਾਨ ਕੀਤਾ ਸੀ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਰਾਖੀ ਨੇ ਖੁਲਾਸਾ ਕੀਤਾ ਕਿ ਉਸ ਦਾ ਅਤੇ ਆਦਿਲ ਦਾ ਵਿਆਹ 7 ਮਹੀਨੇ ਪਹਿਲਾਂ ਹੋਇਆ ਸੀ। ਆਦਿਲ ਪਹਿਲਾਂ ਵਿਆਹ ਨੂੰ ਸਵੀਕਾਰ ਨਹੀਂ ਕਰ ਰਿਹਾ ਸੀ, ਪਰ ਬਾਅਦ ਵਿੱਚ ਉਸ ਨੇ ਇਸ ਨੂੰ ਕਬੂਲ ਕਰ ਲਿਆ ਹੈ।
ਰਾਖੀ ਨੇ ਦੱਸਿਆ ਸੀ ਕਿ ਸਲਮਾਨ ਖ਼ਾਨ ਦੇ ਕਾਰਨ ਉਨ੍ਹਾਂ ਦਾ ਘਰ ਵਸਿਆ ਹੈ। ਰਾਖੀ ਨੇ ਦਾਅਵਾ ਕੀਤਾ ਕਿ ਆਦਿਲ ਦੇ ਇਨਕਾਰ ਤੋਂ ਬਾਅਦ ਜਦੋਂ ਅਭਿਨੇਤਰੀ ਦੇ ਰੋਣ ਦਾ ਵੀਡੀਓ ਵਾਇਰਲ ਹੋਇਆ ਤਾਂ ਸਲਮਾਨ ਨੇ ਆਦਿਲ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਮਾਮਲਾ ਸੁਲਝਾਉਣ ਤੇ ਜਨਤਾ ਅੱਗੇ ਸੱਚ ਬੋਲਣ ਲਈ ਕਿਹਾ।
View this post on Instagram