ਫ਼ਿਲਮ ‘ਆਦਿਪੁਰਸ਼’ ਦਾ ਟੀਜ਼ਰ ਵੇਖ ਕੇ ਭੜਕੇ ਮੁਕੇਸ਼ ਖੰਨਾ, ਕਿਹਾ ‘ਐਸਾ ਥੱਪੜ ਪਏਗਾ ਕਿ ਗਾਇਬ ਹੋ ਜਾਵੇਗੀ ਫ਼ਿਲਮ’

written by Shaminder | October 06, 2022 01:29pm

ਫ਼ਿਲਮ ‘ਆਦਿਪੁਰਸ਼’ (Adipurush) ਵਿਵਾਦਾਂ ‘ਚ ਘਿਰ ਚੁੱਕੀ ਹੈ । ਇਸ ਫ਼ਿਲਮ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ਅਦਾਕਾਰ ਮੁਕੇਸ਼ ਖੰਨਾ (Mukesh Khanna) ਨੇ ਵੀ ਇਸ ਦੇ ਟੀਜ਼ਰ ਨੂੰ ਵੇਖ ਕੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ । ਬਾਲੀਵੁੱਡ ਅਦਾਕਾਰ ਮੁਕੇਸ਼ ਖੰਨਾ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Image Source: Twitter

ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਤਾਂ ਉਦੋਂ ਹੀ ਮੇਰੇ ਕੋਲ ਪ੍ਰਤੀਕਿਰਿਆ ਲੈਣ ਲਈ ਫੋਨ ਆਉਣੇ ਸ਼ੁਰੂ ਹੋ ਗਏ ਸਨ, ਪਰ ਮੈਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ । ਪਰ ਹੁਣ ਮੈਨੂੰ ਲੱਗਦਾ ਹੈ ਕਿ ਇਸ ਮੁੱਦੇ ‘ਤੇ ਗੱਲ ਕਰਨੀ ਚਾਹੀਦੀ ਹੈ।

'Adipurush' movie's first teaser out now: Prabhas, Saif Ali Khan starrer magnum-opus film set to enthrall the audience Image Source: Twitter

ਹੋਰ ਪੜ੍ਹੋ :  ਪਵਿੱਤਰਾ ਪੂਨੀਆ ਅਤੇ ਏਜਾਜ਼ ਖ਼ਾਨ ਨੇ ਕਰਵਾਈ ਮੰਗਣੀ, ਤਸਵੀਰਾਂ ਕੀਤੀਆਂ ਸਾਂਝੀਆਂ

ਮੁਕੇਸ਼ ਖੰਨਾ ਨੇ ਕਿਹਾ ਕਿ ਅੱਜ ਕੱਲ੍ਹ ਜਿੱਥੇ ਹਰ ਫ਼ਿਲਮ ਦਾ ਬਾਈਕਾਟ ਹੋ ਰਿਹਾ ਹੈ, ਅਜਿਹੇ ‘ਚ ਤੁਸੀਂ ਉਂਗਲੀ ਦਿਓ ਤਾਂ ਹੱਥ ਲੋਕ ਫੜ ਹੀ ਲੈਣਗੇ । ਬਾਈਕਾਟ ਦਾ ਅਜਿਹਾ ਥੱਪੜ ਮਾਰਨਗੇ ਕਿ ਫ਼ਿਲਮ ਗਾਇਬ ਹੋ ਜਾਵੇਗੀ । ਤੁਸੀਂ ਧਰਮ ਦਾ ਮਜ਼ਾਕ ਉਡਾਉਂਦੇ ਦਿਖ ਰਹੇ ਹੋ ।ਨਾ ਰਾਮ, ਰਾਮ ਦੇ ਵਾਂਗ ਦਿਖ ਰਹੇ ਹਨ ਅਤੇ ਨਾਂ ਹੀ ਹਨੂੰਮਾਨ, ਹਨੂੰਮਾਨ ਵਾਂਗ ਨਜ਼ਰ ਆ ਰਹੇ ਹਨ ।

ਤੁਸੀਂ ਇਸ ਨੂੰ ਆਪਣੇ ਭਾਵਾਂ ਨੂੰ ਬਿਆਨ ਕਰਨ ਦੀ ਆਜ਼ਾਦੀ ਕਹੋਗੇ। ਜੇ ਅਜਿਹਾ ਹੈ ਤਾਂ ਫਿਰ ਇਸ ਆਜ਼ਾਦੀ ਨੂੰ ਆਪਣੇ ਧਰਮ ‘ਚ ਇਸਤੇਮਾਲ ਕਰਕੇ ਵਿਖਾਓ ਨਾ’। ਮੁਕੇਸ਼ ਖੰਨਾ ਦੇ ਵੱਲੋਂ ਆਏ ਇਸ ਰਿਐਕਸ਼ਨ ‘ਤੇ ਹੋਰ ਕਈ ਲੋਕਾਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।ਇਸ ਤੋਂ ਪਹਿਲਾਂ ਰਮਾਇਣ ‘ਚ ਸੀਤਾ ਬਣੀ ਦੀਪਿਕਾ ਚਿਖਾਲੀਆ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ ਸੀ ।

 

View this post on Instagram

 

A post shared by Mukesh Khanna (@iammukeshkhanna)

You may also like