ਐਮੀ ਵਿਰਕ ਨੂੰ ਦੱਸੋ ‘ਮੁਕਲਾਵਾ’ ਕੀ ਹੁੰਦਾ ਹੈ ਤੇ ਜਿੱਤੋ ਗੋਆ ਦਾ ਟ੍ਰਿਪ ਤੇ ਕਈ ਹੋਰ ਇਨਾਮ

Written by  Lajwinder kaur   |  April 18th 2019 11:59 AM  |  Updated: April 18th 2019 11:59 AM

ਐਮੀ ਵਿਰਕ ਨੂੰ ਦੱਸੋ ‘ਮੁਕਲਾਵਾ’ ਕੀ ਹੁੰਦਾ ਹੈ ਤੇ ਜਿੱਤੋ ਗੋਆ ਦਾ ਟ੍ਰਿਪ ਤੇ ਕਈ ਹੋਰ ਇਨਾਮ

ਲਓ ਜੀ ਐਮੀ ਵਿਰਕ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ‘ਮੁਕਲਾਵਾ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਾਲ ਹੀ ‘ਚ ‘ਮੁਕਲਾਵਾ’ ਦਾ ਟਰੇਲਰ ਰਿਲੀਜ਼ ਹੋਇਆ ਹੈ ਤੇ ਟਰੇਲਰ ਨੇ ਸੋਸ਼ਲ ਮੀਡੀਆ ਉੱਤੇ ਪੂਰੀ ਧੂਮ ਪਾਈ ਹੋਈ ਹੈ। ‘ਮੁਕਲਾਵਾ’ ਮੂਵੀ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਅਤੇ ਸੋਨਮ ਬਾਜਵਾ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਅਤੇ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

View this post on Instagram

 

A post shared by Ammy Virk ( ਐਮੀ ਵਿਰਕ ) (@ammyvirk) on

ਹੋਰ ਵੇਖੋ:ਨੇਹਾ ਕੱਕੜ ਨੇ ਮਾਰਸ਼ਮੈਲੋ ਨਾਲ ‘ਕੋਕਾ ਕੋਲਾ ਤੂੰ’ ਗੀਤ ‘ਤੇ ਕੀਤੀ ਮਸਤੀ, ਦੇਖੋ ਵੀਡੀਓ

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜੋ ਕਿ ਮੁਕਲਾਵਾ ਕੰਟੈਸਟ ਹੈ ਜਿਸ ‘ਚ ਤੁਸੀਂ ਵੀ ਭਾਗ ਲੈ ਸਕਦੇ ਹੋ। ਜੇ ਤੁਸੀਂ ਜਾਣਦੇ ਹੋ ਕਿ  ‘ਮੁਕਲਾਵਾ’ ਕੀ ਹੁੰਦਾ ਹੈ ਤੇ ਇਸ ਬਾਰੇ ਦੱਸ ਕੇ ਜਿੱਤ ਸਕਦੇ ਹੋ iPhoneX ਤੇ ਗੋਆ ਦਾ ਟ੍ਰਿਪ ਤੇ ਨਾਲ ਕਈ ਹੋਰ ਇਨਾਮ ਵੀ।

ਐਮੀ ਵਿਰਕ ਅਤੇ ਸੋਨਮ ਬਾਜਵਾ ਇਸ ਤੋਂ ਪਹਿਲਾਂ ਵੀ ਨਿੱਕਾ ਜ਼ੈਲਦਾਰ ਅਤੇ ਨਿੱਕਾ ਜ਼ੈਲਦਾਰ ਦੇ ਸਿਕਵਲ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਦੋਵੇਂ ਦੀਆਂ ਇਕੱਠੀਆਂ ਆਉਣ ਵਾਲੀ ਫ਼ਿਲਮਾਂ ਮੁਕਲਾਵਾ ਤੇ ਪੁਆੜਾ ਹੈ। ਮੁਕਲਾਵਾ ਇਸ ਸਾਲ 24 ਮਈ ਨੂੰ ਸਰੋਤਿਆਂ ਦਾ ਮਨੋਰੰਜਨ ਕਰੇਗੀ। ਜੇ ਗੱਲ ਕਰੀਏ ਪੁਆੜਾ ਫ਼ਿਲਮ ਦੀ ਤਾਂ ਇਹ ਅਗਲੇ ਸਾਲ 12 ਜੂਨ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network