ਪ੍ਰਿਯੰਕਾ-ਨਿੱਕ ਨੂੰ ਵਧਾਈ ਦੇਣ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Written by  Lajwinder kaur   |  December 05th 2018 10:49 AM  |  Updated: December 05th 2018 10:49 AM

ਪ੍ਰਿਯੰਕਾ-ਨਿੱਕ ਨੂੰ ਵਧਾਈ ਦੇਣ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਦਿਲਾਂ ਤੇ ਰਾਜ ਕਰਨ ਵਾਲੀ ਦੇਸੀ ਗਰਲ ਜੋ ਕੇ ਵਿਆਹ ਦੇ ਬੰਧਨ ‘ਚ ਬੁੱਝ ਚੁੱਕੀ ਹੈ ਤੇ ਇਹ ਬਾਲੀਵੁੱਡ ਦੀ ਸਭ ਤੋਂ ਵੱਡੀ ਸ਼ਾਦੀ ਹੈ। ਪ੍ਰਿਯੰਕਾ-ਨਿੱਕ ਨੇ ਦੋ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾਇਆ ਹੈ। ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਜੋਧਪੁਰ ਦੇ ਉਮੈਂਦ ਭਵਨ 'ਚ ਰਾਇਲ ਵੈਡਿੰਗ 1 ਦਸੰਬਰ ਨੂੰ ਇਸਾਈ  ਧਰਮ ਅਤੇ 2 ਨੂੰ ਹਿੰਦੂ ਧਰਮ ਦੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ।priyanka chopra nick jonas delhi reception ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਸੱਸ ਨਾਲ ਨਿਊਯਾਰਕ ‘ਚ ਲਗਾਏ ਠੁਮਕੇ ਵੀਡਿਓ ਹੋਈ ਵਾਇਰਲ

ਹੁਣ ਗੱਲ ਕਰਦੇ ਹਾਂ ਰਿਸੇਪਸ਼ਨ ਦੀ, ਵਿਆਹ ਦੀ ਪਹਿਲੀ ਰਿਸੇਪਸ਼ਨ ਦਿੱਲੀ ਚ ਹੋਈ ਹੈ ਜਿਸ ਚ ਵਿਆਹ ਦੀ ਤਰ੍ਹਾਂ ਰਿਸੇਪਸ਼ਨ ਦੀ ਪਾਰਟੀ ਵੀ ਬਹੁਤ ਸ਼ਾਨਦਾਰ ਰਹੀ ਹੈ। ਦਿੱਲੀ  ਦੇ ਤਾਜ ਪੈਲੇਸ ਹੋਟਲ ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਪਹਿਲੀ ਰਿਸੇਪਸ਼ਨ ਪਾਰਟੀ ਦਿੱਤੀ ਹੈ। ਰਿਸੇਪਸ਼ਨ ਪਾਰਟੀ 'ਚ ਵੀ ਰਾਇਲਟੀ ਦੀ ਝਲਕ ਦੇਖਣ ਨੂੰ ਮਿਲੀ ਹੈ।priyanka chopra nick jonas delhi receptionਇਸ ਖਾਸ ਮੌਕੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੁੱਜੇ ਅਤੇ ਪ੍ਰਿਯੰਕਾ-ਨਿੱਕ ਨੂੰ ਵਿਆਹ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ-ਵੱਡੇ ਰਾਜਨੇਤਾ ਅਤੇ ਉਦਯੋਗਪਤੀ ਸ਼ਾਮਲ ਹੋਏ।priyanka chopra nick jonas delhi reception

ਦੱਸ ਦਈਏ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਿਸੇਪਸ਼ਨ ਪਾਰਟੀ ‘ਚ ਪੁੱਜੇ ਸੀ ਤੇ ਉਹਨਾਂ ਨੇ ਦੋਵਾਂ ਨੂੰ ਅਪਣੀ ਸ਼ੁੱਭ ਕਾਮਨਾਵਾਂ ਦਿੱਤੀਆਂ ਸਨ।

https://www.instagram.com/p/Bq-Q4R1AeI3/

ਹੋਰ ਪੜ੍ਹੋ: ਰਣਵੀਰ ਅਤੇ ਦੀਪਿਕਾ ਦੇ ਵਿਆਹ ਦੀ ਐਲਬਮ ਹੋਈ ਲੀਕ, ਨਵੀਆਂ ਤਸਵੀਰਾਂ ਆਈਆਂ ਸਾਹਮਣੇ ਦੋਖੋ ਤਸਵੀਰਾਂ

ਪ੍ਰਿਯੰਕਾ-ਨਿੱਕ ਦੀ ਰਿਸੇਪਸ਼ਨ ਪਾਰਟੀ ਚ ਕਈ ਦਿੱਗਜ ਰਾਜਨੇਤਾ ਅਤੇ ਉਦਯੋਗਪਤੀ ਸ਼ਾਮਲ ਹੋਏ ਹਨ। ਜ਼ਿਕਰਯੋਗ ਹੈ ਕਿ ਦੂਜਾ ਰਿਸੇਪਸ਼ਨ ਮੁੰਬਈ ਵਿੱਚ ਹੋਵੇਗਾ,  ਪਰ ਇਸਦੀ ਡੇਟ ਹਲੇ ਤੱਕ ਤੈਅ ਨਹੀਂ ਹੋਈ ਹੈ। ਦੱਸ ਦਈਏ ਪ੍ਰਿਯੰਕਾ ਤੇ ਨਿੱਕ ਦੇ ਵਿਆਹ ਵਿੱਚ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਸ਼ਾਮਿਲ ਹੋਏ ਸੀ। ਪ੍ਰਿਯੰਕਾ ਦਾ ਵੈਡਿੰਗ ਰਿਸੇਪਸ਼ਨ ਆਊਟਫਿਟ ਬਹੁਤ ਖਾਸ ਸੀ। ਪ੍ਰਿਯੰਕਾ ਨੇ ਇਸ ਖਾਸ ਮੌਕੇ 'ਤੇ ਵਾਇਟ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਗਲੇ 'ਚ ਖੂਬਸੂਰਤ ਨੈਕਲਸ ਅਤੇ ਹੱਥਾਂ 'ਚ ਲਾਲ ਰੰਗ ਦਾ ਚੂੜਾ ਵੀ ਨਜ਼ਰ ਆ ਰਿਹਾ ਹੈ। ਉੱਥੇ ਹੀ ਉਨ੍ਹਾਂ ਦੇ ਪਤੀ ਨਿਕ ਜੋਨਸ ਬਲੂ ਵੈਲਬੋਰਟਨ ਸੂਟ 'ਚ ਨਜ਼ਰ ਆਏ। ਵੈਨਿਊ ਦੀਆਂ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਦੋਵਾਂ ਦਾ ਨਾਮ ਦਾ ਪਹਿਲਾਂ ਅਖਰ 'NP' ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network