ਬਿੰਨੂ ਢਿੱਲੋਂ ਦੀ ਫਿਲਮ ‘ਨੌਕਰ ਵਹੁਟੀ ਦਾ’ ‘ਚ ਕਵਿਤਾ ਕੌਸ਼ਿਕ ਦੀ ਜਗ੍ਹਾ ਨਜ਼ਰ ਆਵੇਗੀ ਹੁਣ ਇਹ ਖੂਬਸੂਰਤ ਅਦਾਕਾਰਾ

Written by  Lajwinder kaur   |  February 20th 2019 06:19 PM  |  Updated: February 20th 2019 06:19 PM

ਬਿੰਨੂ ਢਿੱਲੋਂ ਦੀ ਫਿਲਮ ‘ਨੌਕਰ ਵਹੁਟੀ ਦਾ’ ‘ਚ ਕਵਿਤਾ ਕੌਸ਼ਿਕ ਦੀ ਜਗ੍ਹਾ ਨਜ਼ਰ ਆਵੇਗੀ ਹੁਣ ਇਹ ਖੂਬਸੂਰਤ ਅਦਾਕਾਰਾ

ਪੰਜਾਬੀ ਦੇ ਨਾਮੀ ਕਲਾਕਾਰ ਬਿੰਨੂ ਢਿੱਲੋਂ ਜੋ ਕਿ ਬਹੁਤ ਜਲਦ ਬਾਲੀਵੁੱਡ ਤੇ ਪਾਲੀਵੁੱਡ ਦੀ ਬਹੁਤ ਹੀ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਨਾਲ ‘ਨੌਕਰ ਵਹੁਟੀ ਦਾ’ ਵਿਚ ਨਜ਼ਰ ਆਉਣਗੇ। ਕੁਲਰਾਜ ਰੰਧਾਵਾ ਜੋ ਕਿ ਤਿੰਨ ਸਾਲ ਪਹਿਲਾਂ ‘ਨਿਧੀ ਸਿੰਘ’ ਮੂਵੀ ‘ਚ ਨਜ਼ਰ ਆਏ ਸਨ ਤੇ ਹੁਣ ਇੱਕ ਵਾਰ ਫਿਰ ਤੋਂ ਪਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਦੇ ਨਜ਼ਰ ਆਉਣਗੇ।Naukar Vahuti Da: Binnu Dhillon working with Kulraj Randhawa

ਹੋਰ ਵੇਖੋ: ਜੌਰਡਨ ਸੰਧੂ ਤੇ ਸਰਗੁਣ ਮਹਿਤਾ ਇੱਕਠੇ ਮਿਲ ਕੇ ਕਰਨ ਜਾ ਰਹੇ ਨੇ ਵੱਡਾ ਧਮਾਕਾ, ਦੇਖੋ ਤਸਵੀਰਾਂ

ਇਹ ਜਾਣਕਾਰੀ ਬਿੰਨੂ ਢਿੱਲੋਂ ਨੇ ਇੱਕ ਪ੍ਰੈੱਸ ਕਾਨਫਰੰਸ ਦੇ ਰਾਹੀਂ ਦਿੱਤੀ ਹੈ। ਜਿੱਥੇ ਉਹਨਾਂ ਨੇ ਮੂਵੀ ਦਾ ਪੋਸਟਰ ਵੀ ਲਾਂਚ ਕੀਤਾ। ਦੱਸ ਦਈਏ ਪਹਿਲਾਂ ਕਵਿਤਾ ਕੌਸ਼ਿਕ ਨੇ ਮੁੱਖ ਭੂਮਿਕਾ ਵਿਚ ਨਜ਼ਰ ਆਉਣਾ ਸੀ, ਪਰ ਹੁਣ ਇਸ ਫਿਲਮ ‘ਚ ਕੁਲਰਾਜ ਰੰਧਾਵਾ ਮੁੱਖ ਨਾਇਕ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਮੂਵੀ ‘ਚ ਬਿੰਨੂ ਤੇ ਕੁਲਰਾਜ ਤੋਂ ਇਲਾਵਾ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਵੱਲੋਂ  ਡਾਇਰੈਕਟ ਕੀਤਾ ਜਾ ਰਿਹਾ ਹੈ। ‘ਨੌਕਰ ਵਹੁਟੀ ਦਾ’ ਮੂਵੀ 23 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਮੂਵੀ ‘ਚ ਕਾਮੇਡੀ ਦੇ ਨਾਲ ਰੋਮਾਂਟਿਕ ਡਰਾਮਾ ਵੀ ਦੇਖਣ ਨੂੰ ਮਿਲੇਗਾ।

Naukar Vahuti Da: Binnu Dhillon working with Kulraj Randhawa

ਬਿੰਨੂ ਢਿੱਲੋਂ ਜਿਹਨਾਂ ਦੀ ਹਾਲ ਹੀ ‘ਚ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਰਿਲੀਜ਼ ਹੋਈ ਹੈ, ਜਿਸ ‘ਚ ਉਹਨਾਂ ਦਾ ਸਾਥ ਦਿੱਤਾ ਹੈ ਪਾਲੀਵੁੱਡ ਤੇ ਟੀਵੀ ਅਦਾਕਾਰਾ ਸਰਗੁਨ ਮਹਿਤਾ ਨੇ। ਇਸ ਮੂਵੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਿੰਨੂ ਢਿੱਲੋਂ ਫਿਲਮ ਦੀ ਸਫਲਤਾ ਤੋਂ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network