ਜੌਰਡਨ ਸੰਧੂ ਤੇ ਸਰਗੁਣ ਮਹਿਤਾ ਇੱਕਠੇ ਮਿਲ ਕੇ ਕਰਨ ਜਾ ਰਹੇ ਨੇ ਵੱਡਾ ਧਮਾਕਾ, ਦੇਖੋ ਤਸਵੀਰਾਂ

Written by  Lajwinder kaur   |  December 11th 2018 11:15 AM  |  Updated: December 11th 2018 11:15 AM

ਜੌਰਡਨ ਸੰਧੂ ਤੇ ਸਰਗੁਣ ਮਹਿਤਾ ਇੱਕਠੇ ਮਿਲ ਕੇ ਕਰਨ ਜਾ ਰਹੇ ਨੇ ਵੱਡਾ ਧਮਾਕਾ, ਦੇਖੋ ਤਸਵੀਰਾਂ

ਪੰਜਾਬੀ ਇੰਡਸਟਰੀ ‘ਚ ਪੰਜਾਬੀ ਫਿਲਮਾਂ ਦੇ ਬਣਨ ‘ਚ ਵੱਧਾ ਹੋ ਰਿਹਾ ਹੈ। ਹਰ ਹਫਤੇ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਗੱਲ ਕਰਦੇ ਹਾਂ ਨਵੀਂ ਆਉਣ ਵਾਲੀ ਮੂਵੀ ‘ਕਾਲਾ ਸ਼ਾਹ ਕਾਲਾ’ ਦੀ ਜਿਸ ‘ਚ ਮੁੱਖ ਕਿਰਦਾਰ ‘ਚ ਬਿੰਨੂ ਢਿੱਲੋਂ ਤੇ ਮੁੱਖ ਨਾਇਕਾ ‘ਚ ਸਰਗੁਣ ਮਹਿਤਾ ਨਜ਼ਰ ਆਉਣਗੇ।ਇਹਨਾਂ ਤੋਂ ਇਲਾਵਾ ਪੰਜਾਬੀ ਗਾਇਕ ਜੌਰਡਨ ਸੰਧੂ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

ਹੋਰ ਪੜ੍ਹੋ: ਭਾਰਤੀ ਸਿੰਘ ਨੇ ਕਮਾਈ ਨੂੰ ਲੈ ਕੇ ਮਾਰੀ ਬਾਜ਼ੀ, ਕਪਿਲ ਨੂੰ ਫੋਰਬਸ ਲਿਸਟ ‘ਚ ਨਹੀਂ ਮਿਲੀ ਜਗ੍ਹਾ

https://www.instagram.com/p/BrMpbxMBboG/

ਜੌਰਡਨ ਸੰਧੂ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕਰਦੇ ਹੋ ਲਿਖਿਆ ਹੈ ਕਿ, ‘ਜੱਗੀ ਤੇ ਪੰਮੀ ਦੀ ਜੋੜੀ ਨੂੰ 10 ਚੋ ਕਿੰਨੇ ਨੰਬਰ? #ਕਾਲਾਸ਼ਾਹਕਾਲਾ @ਸਰਗੁਣ ਮਹਿਤਾ ਜੀ ਨਾਲ ‘  ਜੇ ਗੱਲ ਕਰੀਏ ਤਾਂ ਦੋਵਾਂ ਦੀ ਜੋੜੀ ਬਹੁਤ ਸੋਹਣੀ ਨਜ਼ਰ ਆ ਰਹੀ ਹੈ। ਜੌਰਡਨ ਸੰਧੂ ਦੀ ਕੈਪਸ਼ਨ ਤੋਂ ਲੱਗਦਾ ਹੈ ਕਿ ਫਿਲਮ ‘ਚ ਜੌਰਡਨ ਦਾ ਨਾਂਅ ਜੱਗੀ ਹੈ ਤੇ ਦਿਲਕਸ਼ ਅਦਾਕਾਰਾ ਸਰਗੁਣ ਮਹਿਤਾ ਦੇ ਕਿਰਦਾਰ ਦਾ ਨਾਂਅ ਪੰਮੀ ਹੈ।   ਬਿੰਨੂ ਢਿੱਲੋਂ ਜਿਹਨਾਂ ਨੇ ਅਪਣੀ ਅਦਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਬਿੰਨੂ ਢਿੱਲੋਂ ਨੇ ਸਰਗੁਣ ਨਾਲ ਪਹਿਲਾਂ ਵੀ ਲਵ ਪੰਜਾਬ ਤੇ ਅੰਗਰੇਜ਼ ਵਰਗੀਆਂ ਫਿਲਮਾਂ ਇੱਕਠੀਆਂ ਕਰ ਚੁੱਕੇ ਹਨ। ਇਸ ਮੂਵੀ ਨੂੰ ਲਿਖਿਆ ਤੇ ਨਿਰਦੇਸ਼ਿਤ ਅਮਰਜੀਤ ਸਿੰਘ ਨੇ ਕੀਤੀ ਹੈ। ਇਹ ਮੂਵੀ ਵੈਲੇਨਟਾਈਨ ਡੇ ਵਾਲੇ ਦਿਨ ਯਾਨੀਕਿ ਅਗਲੇ ਸਾਲ ਦੀ 14 ਫਰਵਰੀ ਨੂੰ ਇਹ ਮੂਵੀ ਰਿਲੀਜ਼ ਹੋਵੇਗੀ। ਸਰੋਤਿਆਂ ਨੂੰ ਇਸ ਮੂਵੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network