ਨਵਰਾਜ ਹੰਸ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Khaas’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | July 29, 2020

ਪੰਜਾਬੀ ਗਾਇਕ ਨਵਰਾਜ ਹੰਸ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਬਾਲੀਵੁੱਡ ‘ਚ ਵੀ ਖ਼ਾਸ ਜਗਾ ਬਣਾ ਲਈ ਹੈ । ਉਨ੍ਹਾਂ ਦੇ ਗੀਤ ਕਈ ਬਾਲੀਵੁੱਡ ਫ਼ਿਲਮਾਂ ‘ਚ ਸੁਣਨ ਨੂੰ ਮਿਲ ਚੁੱਕੇ ਨੇ ।  ਹੋਰ ਵੇਖੋ : ਨੀਰੂ ਬਾਜਵਾ ਨੇ ਕਰਵਾਇਆ ਨਿਊ ਫੋਟੋ ਸ਼ੂਟ, ਸ਼ੇਅਰ ਕੀਤਾ ਬੀਹਾਈਂਡ ਦਾ ਸੀਨ ਵੀਡੀਓ ਨਵਰਾਜ ਹੰਸ ਕਾਫੀ ਲੰਬੇ ਸਮੇਂ ਤੋਂ ਬਾਅਦ ਆਪਣਾ ਨਵਾਂ ਪੰਜਾਬੀ ਗੀਤ ਖ਼ਾਸ (Khaas) ਲੈ ਕੇ ਰਹੇ । ਉਨ੍ਹਾਂ ਨੇ ਆਪਣੇ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਗੀਤ ਦੇ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਗੀਤ ਦੇ ਬੋਲ ਤੇ ਸੰਗੀਤ ਦੀ ਤਾਂ ਉਹ Azad ਨੇ ਹੀ ਦਿੱਤੇ ਨੇ । ਇਸ ਗੀਤ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ਖੁਦ ਨਵਰਾਜ ਹੰਸ ਤੇ ਅਦਾਕਾਰਾ ਇਹਾਨਾ ਢਿੱਲੋਂ । ਇਸ ਗੀਤ ਨੂੰ ਹੰਸ ਰਾਜ ਹੰਸ ਤੇ ਸਪੀਡ ਰਿਕਾਰਡਜ਼ ਵੱਲੋਂ ਪੇਸ਼ ਕੀਤਾ ਜਾਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬੂਰ ਹੋ ਜਾਵੇਗਾ । ਨਵਰਾਜ ਹੰਸ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।    

0 Comments
0

You may also like