‘ਮੇਰੀ ਇੱਛਾ ਹੈ ਕਿ ਇੱਕ ਦਿਨ ਮੈਂ ਆਪਣੇ ਉਸਤਾਦ ਹੰਸ ਰਾਜ ਹੰਸ ਵਾਂਗ ਜ਼ਰੂਰ ਗਾ ਸਕਾਂ’- ਨਵਰਾਜ ਹੰਸ

Written by  Lajwinder kaur   |  May 26th 2020 06:02 PM  |  Updated: May 26th 2020 06:12 PM

‘ਮੇਰੀ ਇੱਛਾ ਹੈ ਕਿ ਇੱਕ ਦਿਨ ਮੈਂ ਆਪਣੇ ਉਸਤਾਦ ਹੰਸ ਰਾਜ ਹੰਸ ਵਾਂਗ ਜ਼ਰੂਰ ਗਾ ਸਕਾਂ’- ਨਵਰਾਜ ਹੰਸ

ਪੰਜਾਬੀ ਗਾਇਕ ਨਵਰਾਜ ਹੰਸ ਜਿਨ੍ਹਾਂ ਨੇ ਆਪਣੀ ਬਲੁੰਦ ਆਵਾਜ਼ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ‘ਚ ਵੀ ਕਾਮਯਾਬੀ ਦੇ ਝੰਡੇ ਗੱਡ ਲਏ ਨੇ । ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ ।

 

View this post on Instagram

 

I wish I could sing like you one day Ustad ji ? @hansrajhanshrh ji you are the best dad ji love you bahut saara ? #Theking

A post shared by Navraj Hans (@navraj_hans) on

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਪਿਤਾ ਹੰਸ ਰਾਜ ਹੰਸ ਦਾ ਇੱਕ ਪੁਰਾਣਾ ਗੀਤ ‘ਇੱਕ ਕੁੜੀ’ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰੀ ਇੱਛਾ ਹੈ ਕਿ ਇੱਕ ਦਿਨ ਮੈਂ ਮੇਰੇ ਉਸਤਾਦ ਹੰਸ ਰਾਜ ਹੰਸ ਜੀ ਵਾਂਗ ਜ਼ਰੂਰ ਗਾ ਸਕਾਂ ਤੇ ਤੁਸੀਂ ਬਹੁਤ ਵਧੀਆ ਪਿਤਾ ਹੋ । ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ #Theking’ । ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਕਮੈਂਟਸ ਕਰਕੇ ਹੰਸ ਰਾਜ ਹੰਸ ਤੇ ਨਵਰਾਜ ਹੰਸ ਦੀ ਗਾਇਕੀ ਦੀ ਤਾਰੀਫ ਕਰ ਰਹੇ ਨੇ।

navraj hans

ਨਵਰਾਜ ਹੰਸ ਆਪਣੇ ਪਰਿਵਾਰ ਦੇ ਬਹੁਤ ਨੇੜੇ ਨੇ । ਉਹ ਅਕਸਰ ਆਪਣੇ ਛੋਟੇ ਭਰਾ ਤੇ ਪਰਿਵਾਰ ਲਈ ਪੋਸਟ ਪਾ ਕੇ ਆਪਣਾ ਪਿਆਰ ਜ਼ਾਹਿਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਜਦੋਂ ਯੁਵਰਾਜ ਹੰਸ ਦੇ ਘਰ ਬੇਟੇ ਨੇ ਜਨਮ ਲਿਆ ਤਾਂ ਨਵਰਾਜ ਹੰਸ ਨੇ ਆਪਣੇ ਨਵ ਜੰਮੇ ਭਤੀਜੇ ਦੀ ਫੋਟੋ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਫੈਨਜ਼ ਦੇ ਨਾਲ ਸ਼ੇਅਰ ਕੀਤੀ ਸੀ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network