ਜਦੋਂ ਸਲਮਾਨ ਖਾਨ ਸਾਹਮਣੇ ਨਵਰਾਜ ਹੰਸ ਨੇ ਗਾਇਆ ਉਹਨਾਂ ਦੀ ਫਿਲਮ ਦਾ ਗੀਤ, ਦੇਖੋ ਵੀਡੀਓ

written by Aaseen Khan | March 01, 2019

ਜਦੋਂ ਸਲਮਾਨ ਖਾਨ ਸਾਹਮਣੇ ਨਵਰਾਜ ਹੰਸ ਨੇ ਗਾਇਆ ਉਹਨਾਂ ਦੀ ਫਿਲਮ ਦਾ ਗੀਤ, ਦੇਖੋ ਵੀਡੀਓ : ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਪਿਛਲੇ ਦਿਨੀ ਸੇਲਿਬ੍ਰਿਟੀ ਕ੍ਰਿਕੇਟ ਮੈਚ ਲਈ ਚੰਡੀਗੜ੍ਹ ਆਏ ਤੇ ਸੋਹੇਲ ਖਾਨ ਦੀ ਟੀਮ ਦੇ ਮੈਚ ਜਿੱਤਣ ਤੋਂ ਬਾਅਦ ਪਾਰਟੀ ਦੀਆਂ ਇਹ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਵੀਡੀਓਜ਼ 'ਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਵੱਡੇ ਸਿਤਾਰੇ ਪੰਜਾਬੀ ਤੇ ਬਾਲੀਵੁੱਡ ਗਾਣਿਆਂ 'ਤੇ ਖੂਬ ਝੂਮਦੇ ਨਜ਼ਰ ਆ ਰਹੇ। ਇਹਨਾਂ 'ਚ ਸਭ 'ਚ ਵੱਧ ਧਿਆਨ ਖਿਚਿਆ ਹੈ ਸਲਮਾਨ ਖਾਨ ਨੇ ਜਿੰਨ੍ਹਾਂ ਨੇ ਗਾਣਿਆਂ 'ਤੇ ਖ਼ੂਬ ਮਸਤੀ ਕੀਤੀ ਹੈ। ਹੋਰ ਵੇਖੋ : ਰਾਣਾ ਰਣਬੀਰ ਨੇ ਲੱਚਰ ਗਾਇਕੀ 'ਤੇ ਸੁਣਾਈਆਂ ਖਰੀਆਂ ਖਰੀਆਂ, ਦੇਖੋ ਵੀਡੀਓ

ਨਵਰਾਜ ਹੰਸ ਨੇ ਵੀ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਨਵਰਾਜ ਹੰਸ ਸਲਮਾਨ ਖਾਨ ਦੀ ਫਿਲਮ ਸੁਲਤਾਨ ਦਾ ਗਾਣਾ 'ਜਗ ਘੁੰਮਿਆ' ਗਾ ਰਹੇ ਹਨ ਤੇ ਸਲਮਾਨ ਖਾਨ ਗੀਤ ਦਾ ਅਨੰਦ ਮਾਣ ਰਹੇ ਹਨ। ਇਹਨਾਂ ਹੀ ਨਹੀਂ ਇਸ ਪਾਰਟੀ 'ਚ ਸਲਮਾਨ ਖਾਨ ਤੋਂ ਇਲਾਵਾ ਸੁਨੀਲ ਸ਼ੈੱਟੀ, ਸੋਹੇਲ ਖਾਨ, ਬੌਬੀ ਦਿਓਲ, ਬਾਦਸ਼ਾਹ , ਗਾਇਕ ਜਸਬੀਰ ਜੱਸੀ, ਡੇਜ਼ੀ ਸ਼ਾਹ,ਰਿਤੇਸ਼ ਦੇਸ਼ਮੁਖ ਵਰਗੇ ਬਾਲੀਵੁੱਡ ਅਤੇ ਪਾਲੀਵੁੱਡ ਸਟਾਰ ਸ਼ਾਮਿਲ ਰਹੇ।
 
View this post on Instagram
 

Fun.... after #CCT10 match party in Chandigarh #SalmanKhan

A post shared by Mystery (@mystery6038) on

ਇਹ ਸਾਰੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਖਾਸੀਆਂ ਵਾਇਰਲ ਹੋ ਰਹੀਆਂ ਹਨ। ਸਲਮਾਨ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਈਦ 'ਤੇ ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਭਾਰਤ' 'ਚ ਕੈਟਰੀਨਾ ਕੈਫ ਨਾਲ ਨਜ਼ਰ ਆਉਣਗੇ।
 
View this post on Instagram
 

Such a cutie??? - - #SalmanKhan #salman #beingsalmankhan #beinghuman #bharat #cclt20 #celebritycricketleague #bollywood

A post shared by Salman Khan (@salmankhanplanet) on

0 Comments
0

You may also like