ਚੇਤਰ ਨਰਾਤਿਆਂ ਦਾ ਅੱਜ ਹੈ ਦੂਜਾ ਦਿਨ, ਕੋਰੋਨਾ ਵਾਇਰਸ ਦੇ ਖੌਫ ‘ਚ ਬਾਲੀਵੁੱਡ ਅਦਾਕਾਰ ਇੰਝ ਕਰ ਰਹੇ ਮਾਤਾ ਦੀ ਪੂਜਾ ਅਰਚਨਾ

Written by  Shaminder   |  March 26th 2020 12:46 PM  |  Updated: March 26th 2020 12:46 PM

ਚੇਤਰ ਨਰਾਤਿਆਂ ਦਾ ਅੱਜ ਹੈ ਦੂਜਾ ਦਿਨ, ਕੋਰੋਨਾ ਵਾਇਰਸ ਦੇ ਖੌਫ ‘ਚ ਬਾਲੀਵੁੱਡ ਅਦਾਕਾਰ ਇੰਝ ਕਰ ਰਹੇ ਮਾਤਾ ਦੀ ਪੂਜਾ ਅਰਚਨਾ

ਚੇਤਰ ਦੇ ਨਰਾਤੇ ਸ਼ੁਰੂ ਹੋ ਚੁੱਕੇ ਹਨ ਅਤੇ ਅੱਜ ਲੋਕ ਮਾਂ ਸ਼ਕਤੀ ਦੇ ਦੂਜੇ ਰੂਪ ਬ੍ਰਹਮਚਾਰਿਨੀ ਦੀ ਪੂਜਾ ਅਰਚਨਾ ਕਰ ਰਹੇ ਹਨ ।ਇਸ ਦਿਨ ਸ਼ਿਵ ਨੂੰ ਹਾਸਿਲ ਕਰਨ ਲਈ ਦੇਵੀ ਨੇ ਬੇਲ ਪੱਤਰ ਖਾ ਕੇ ਅਤੇ ਬਿਨਾਂ ਪਾਣੀ ਤੋਂ ਰਹਿ ਕੇ ਤਪੱਸਿਆ ਕੀਤੀ ਸੀ । ਇਸ ਲਈ ਮਾਂ ਦੇ ਇਸ ਰੂਪ ਨੂੰ ਬ੍ਰਹਮਚਾਰਿਨੀ ਕਿਹਾ ਜਾਂਦਾ ਹੈ । ਨਰਾਤਿਆਂ ‘ਚ ਮਾਂ ਦੇ ਨੌ ਰੂਪਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਲੋਕ ਮੰਦਰਾਂ ‘ਚ ਪਹੁੰਚ ਕੇ ਆਪਣੀ ਮੰਨਤਾਂ ਦੀ ਪੂਰਤੀ ਲਈ ਕਾਮਨਾ ਕਰਦੇ ਨੇ ।

ਹੋਰ ਵੇਖੋ:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਿੰਮੀ ਦਾ ਦਿਹਾਂਤ, ਬਾਲੀਵੁੱਡ ਵਿੱਚ ਸੋਗ ਦੀ ਲਹਿਰ

https://www.instagram.com/p/B-LhEzJJ496/

ਪਰ ਕੋਰੋਨਾ ਵਾਇਰਸ ਦੇ ਕਹਿਰ ਕਾਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਚੁੱਕੀਆਂ ਹਨ ਅਤੇ ਲੋਕ ਆਪੋ ਆਪਣੇ ਘਰਾਂ ‘ਚ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰ ਵਿਸ਼ਵ ਭਰ ‘ਚ ਫੈਲੀ ਇਸ ਬਿਮਾਰੀ ਨੂੰ ਦੂਰ ਕਰਨ ਲਈ ਅਰਦਾਸ ਕਰ ਰਹੇ ਨੇ ।ਉੱਥੇ ਹੀ ਸੈਲੀਬ੍ਰੇਟੀ ਵੀ ਆਪਣੇ ਘਰਾਂ ‘ਚ ਹੀ ਮੌਜੂਦ ਹਨ ਅਤੇ ਨਰਾਤਿਆਂ ਦੌਰਾਨ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰ ਰਹੇ ਹਨ ।

https://www.instagram.com/p/B2t8IOnh4FE/

ਬਾਲੀਵੁੱਡ ਅਦਾਕਾਰ ਨੀਲ ਨਿਤਿਨ ਮੁਕੇਸ਼ ਵੀ ਆਪਣੀ ਧੀ ਨਰਵੀ ਦੇ ਨਾਲ ਮਾਂ ਦੀ ਪੂਜਾ ਕਰਦੇ ਵਿਖਾਈ ਦੇ ਰਹੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਆਪਣੀ ਧੀ ਦੇ ਨਾਲ ਪੂਜਾ ਕਰਦੇ ਹੋਏ ਵਿਖਾਈ ਦੇ ਰਹੇ ਹਨ ।ਇਸ ਦੇ ਨਾਲ ਹੀ ਕੰਗਨਾ ਰਣਾਵਤ ਨੇ ਵੀ ਇੱਕ ਤਸਵੀਰ ਸ਼ੇਅਰ ਕੀਤੀ ਹੈ ।ਸ਼ਿਲਪਾ ਸ਼ੈੱਟੀ ਤੇ ਹੋਰ ਅਦਾਕਾਰ ਵੀ ਇਹ ਤਿਉਹਾਰ ਮਨਾਉਂਦੇ ਨਜ਼ਰ ਆਏ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network