ਨੀਨਾ ਗੁਪਤਾ ਨੇ ਕੀਤਾ ਖੁਲਾਸਾ, ਇੱਕ ਸ਼ੋਅ ਦੌਰਾਨ ਸ਼ਰਾਬੀਆਂ ਨੇ ਲਿਆ ਸੀ ਘੇਰ, ਬੁਰੀ ਤਰ੍ਹਾਂ ਘਬਰਾ ਗਈ ਸੀ ਅਦਾਕਾਰਾ

written by Shaminder | June 16, 2021

ਨੀਨਾ ਗੁਪਤਾ ਏਨੀਂ ਦਿਨੀਂ ਆਪਣੀ ਆਟੋ ਬਾਇਓਗ੍ਰਾਫੀ ‘ਸੱਚ ਕਹੂੰ ਤੋ’ ਨੂੰ ਲੈ ਕੇ ਸੁਰਖੀਆਂ ‘ਚ ਹੈ । ਇਸ ਕਿਤਾਬ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਪਹਿਲੂਆਂ ਨੂੰ ਸਾਂਝਾ ਕੀਤਾ ਹੈ । ਇਸ ਬਾਇਓਗ੍ਰਾਫੀ ‘ਚ ਅਦਾਕਾਰਾ ਨੇ ਉਸ ਕਿੱਸੇ ਦਾ ਵੀ ਜ਼ਿਕਰ ਕੀਤਾ ਹੈ ਜਦੋਂ ਉਹ ਕਿਸੇ ਫੰਕਸ਼ਨ ‘ਚ ਪਰਫਾਰਮ ਕਰਨ ਗਈ ਸੀ ਅਤੇ ਉੱਥੇ ਸ਼ਰਾਬੀਆਂ ਨੇ ਉਸ ਨੂੰ ਘੇਰ ਲਿਆ ਸੀ ।

neena gupta Image From Instagram
ਹੋਰ ਪੜ੍ਹੋ : ਆਮਿਰ ਖ਼ਾਨ ਦੀ ‘ਲਗਾਨ’ ਫ਼ਿਲਮ ਨੂੰ 20 ਸਾਲ ਹੋਏ ਪੂਰੇ, ਅਦਾਕਾਰ ਨੇ ਫੈਨਸ ਦਾ ਕੀਤਾ ਧੰਨਵਾਦ 
neena gupta Image From Instagram
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਖਲਨਾਇਕ ਫ਼ਿਲਮ ਰਿਲੀਜ਼ ਹੋਈ ਸੀ । ਇਸ ਫ਼ਿਲਮ ਦਾ ਗਾਣਾ ਚੋਲੀ ਕੇ ਪੀਛੇ ਕਾਫੀ ਹਿੱਟ ਗੋਇਆ ਸੀ । ਜਿਸ ‘ਚ ਨੀਨਾ ਗੁਪਤਾ ਅਤੇ ਮਾਧੁਰੀ ਦੀਕਸ਼ਿਤ ਨੇ ਪਰਫਾਰਮ ਕੀਤਾ ਸੀ । ਜਿਸ ਤੋਂ ਬਾਅਦ ਨੀਨਾ ਨੇ ਇੱਕ ਸੰਗੀਤ ਸੈਰੇਮਨੀ ‘ਚ ਪਰਫਾਰਮ ਕਰਨਾ ਸੀ ।ਉਸ ਨੇ ਆਪਣੀ ਪਰਫਾਰਮੈਂਸ ਵੀ ਦੇ ਦਿੱਤੀ ਸੀ ।
Neena Image From Instagram
ਪਰ ਉਸੇ ਵੇਲੇ ਨਸ਼ੇ ‘ਚ ਟੱਲੀ ਕੁਝ ਲੋਕ ਦੁਬਾਰਾ ਉਸ ਨੂੰ ਸਟੇਜ ‘ਤੇ ਆ ਕੇ ਡਾਂਸ ਕਰਨ ਦੀ ਜ਼ਿੱਦ ਕਰਨ ਲੱਗ ਪਏ । ਇਹ ਵੇਖ ਕੇ ਉਹ ਕਾਫੀ ਡਰ ਗਈ ਸੀ ਕਿਉਂਕਿ ਉਸ ਸਮੇਂ ਉਸ ਦੇ ਨਾਲ ਉਸ ਦਾ ਸਿਰਫ ਹੇਅਰ ਡ੍ਰੈਸਰ ਸੀ । ਇਸ ਹਾਦਸੇ ਤੋੋਂ ਬਾਅਦ ਨੀਨਾ ਬੁਰੀ ਤਰ੍ਹਾਂ ਘਬਰਾ ਗਈ ਸੀ ਜਿਸ ਤੋਂ ਬਾਅਦ ਉਸ ਨੇ ਫੈਸਲਾ ਲਿਆ ਸੀ ਕਿ ਕਿਸੇ ਵੀ ਸ਼ੋਅ ‘ਚ ਉਦੋਂ ਹੀ ਜਾਵੇਗੀ ਜਦੋਂ ਪਹਿਲਾਂ ਹੀ ਪੂਰੀ ਪੇਮੈਂਟ ਦਿੱਤੀ ਜਾਵੇਗੀ ।  

0 Comments
0

You may also like