ਲਓ ਜੀ ਨੀਰੂ, ਐਮੀ ਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ 2’ ਦਾ ਪਿਆਰਾ ਜਿਹਾ ਪੋਸਟਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

written by Lajwinder kaur | July 27, 2022

Ammy Virk, Neeru Bajwa, Amberdeep Singh's much awaited film 'Laung Laachi 2' gets a release date: ਸਾਲ 2018 ਦੀ ਸੁਪਰ ਡੁਪਰ ਹਿੱਟ ਫ਼ਿਲਮ ਲੌਂਗ ਲਾਚੀ ਦਾ ਦੂਜਾ ਭਾਗ ਹੁਣ ਰਿਲੀਜ਼ ਲਈ ਤਿਆਰ ਹੈ। ਜੀ ਹਾਂ ਨੀਰੂ ਬਾਜਵਾ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਫ਼ਿਲਮ 'ਲੌਂਗ ਲਾਚੀ 2' ਦਾ ਇੱਕ ਪਿਆਰਾ ਜਿਹਾ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ, ਅੱਧੀ ਰਾਤ ਨੂੰ ਬਿਮਾਰ ਧੀ ਨੂੰ ਲੈ ਕੇ ਹਸਪਤਾਲ ਪਹੁੰਚੀ

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Here we are…. Laung Laachi 2’ ਤੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਸਟਾਰ ਕਾਸਟ ਨੂੰ ਵੀ ਟੈੱਗ ਕੀਤਾ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਨੀਰੂ ਜੋ ਕਿ ਸਿੰਡਰੇਲਾ ਵੀ ਲੁੱਕ ਚ ਨਜ਼ਰ ਆ ਰਹੀ ਹੈ ਤੇ ਉਹ ਇੱਕ ਪੀਂਘ ਉੱਤੇ ਬੈਠੀ ਹੋਈ ਹੈ । ਜਿਸ ਦੇ ਇੱਕ ਪਾਸੇ ਐਮੀ ਵਿਰਕ ਤੇ ਦੂਜੇ ਪਾਸੇ ਅੰਬਰਦੀਪ ਸਿੰਘ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਤੋਂ ਲੈ ਕੇ ਕਲਾਕਾਰ ਕਮੈਂਟ ਕਰਕੇ 'ਲੌਂਗ ਲਾਚੀ 2' ਦੀ ਟੀਮ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਇਹ ਫ਼ਿਲਮ ਅਗਲੇ ਮਹੀਨੇ ਯਾਨੀਕਿ ਅਗਸਤ ਦੀ 19 ਤਾਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਕਰਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸੁਕਤਾ ਹੈ, ਇਸ ਫ਼ਿਲਮ ਨੂੰ ਲੈ ਕੇ। ਲੌਂਗ ਲਾਚੀ 2 ਦੇ ਫਿਲਮ 'ਚ ਅੰਬਰਦੀਪ ਸਿੰਘ, ਨੀਰੂ ਬਾਜਵਾ, ਐਮੀ ਵਿਰਕ ਤੋਂ ਇਲਾਵਾ ਅਮਰ ਨੂਰੀ, ਜਸਵਿੰਦਰ ਭੱਲਾ, ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।

Laung Laachi 2 image

ਦੱਸ ਦਈਏ ਫ਼ਿਲਮ ਲੌਂਗ ਲਾਚੀ ਦੇ ਗੀਤ ‘ਤੂੰ ਲੌਂਗ ਤੇ ਮੈਂ ਲਾਚੀ’ ਨੇ ਵੀ ਕਈ ਰਿਕਾਰਡ ਬਣਾਏ। ਇਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੇ 1 ਬਿਲੀਅਨ ਵਿਊਜ਼ ਹਾਸਿਲ ਕੀਤੇ ਤੇ ਇਹ ਰਿਕਾਰਡ ਬਣਾਇਆ ਹੈ। ਦੱਸ ਦਈਏ ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਹ 19 ਅਗਸਤ 2022 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by Neeru Bajwa (@neerubajwa)

You may also like