
ਇੱਕ ਸਮਾਂ ਸੀ ਜਦੋਂ ਸਾਲ ‘ਚ ਇੱਕ ਜਾਂ ਦੋ ਪੰਜਾਬੀ ਫ਼ਿਲਮਾਂ ਹੀ ਰਿਲੀਜ਼ ਹੁੰਦੀਆਂ ਸਨ। ਪਰ ਹੁਣ ਪੰਜਾਬੀ ਸਿਨੇਮਾ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜਿਸ ਕਰਕੇ ਹਰ ਹਫਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਸ ਦੋ ਇਲਾਵਾ ਕਈ ਵਾਰ ਦੋ ਫ਼ਿਲਮਾਂ ਦੀ ਰਿਲੀਜ਼ ਡੇਟ ਵੀ ਇੱਕੋ ਹੀ ਹੁੰਦੀ ਹੈ। ਇੱਕ ਹੋਰ ਪੰਜਾਬੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਜੀ ਹਾਂ ਨੀਰੂ ਬਾਜਵਾ, ਰਾਣਾ ਰਣਬੀਰ, ਜੈਜ਼ੀ ਬੀ ਸਟਾਰਰ ਫ਼ਿਲਮ ਸਨੋਅਮੈਨ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ।
ਹੋਰ ਪੜ੍ਹੋ : ਨਰਗਿਸ ਫਾਖਰੀ ਨੂੰ ਸਾਈਕਲ ਚਲਾਉਂਦੇ ਹੋਏ ਵੀਡੀਓ ਬਣਾਉਣੀ ਪਈ ਭਾਰੀ, ਸਾਈਕਲ ਤੋਂ ਡਿੱਗੀ ਧੜੰਮ ਕਰਕੇ, ਦੇਖੋ ਵੀਡੀਓ

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਰਫ਼ ਮੌਤ ਦੇ ਕੱਪੜੇ ਪਾਈ ਫਿਰਦੀ ਹੈ...#Snowman ਰਿਲੀਜ਼ਿੰਗ ਵਰਲਡ ਵਾਈਡ ਸਿਨੇਮਾ ਘਰਾਂ ‘ਚ 22nd July 2022’। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਸਨੋਅਮੈਨ ਦੀ ਸਟਾਰ ਕਾਸਟ ਨੂੰ ਦੇ ਰਹੇ ਹਨ।

ਇਸ ਫ਼ਿਲਮ ‘ਚ ਨੀਰੂ ਬਾਜਵਾ ਦੇ ਨਾਲ ਜੈਜ਼ੀ ਬੀ, ਰਾਣਾ ਰਣਬੀਰ, Arshi Khatkar ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਸਾਰਾ ਸ਼ੂਟ ਕੈਨੇਡਾ ‘ਚ ਹੋਇਆ ਹੈ। ‘ਸਨੋਅਮੈਨ’ ਫ਼ਿਲਮ ਨੂੰ ਰਾਣਾ ਰਣਬੀਰ ਨੇ ਲਿਖੀ ਤੇ ਡਾਇਰੈਕਟ ਕੀਤੀ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਅਮਨ ਖਟਕਰ ਨੇ ਮਿਲਕੇ ਪ੍ਰੋਡਿਊਸ ਕੀਤਾ ਹੈ।

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਕਾਫੀ ਸਮੇਂ ਤੋਂ ਜੁੜੀ ਹੋਈ ਹੈ। ਏਨਾਂ ਦਿਨੀਂ ਉਹ ਕੋਕਾ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਹੈ। ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓ ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ। ਬਹੁਤ ਜਲਦ ਉਹ ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਦੇ ਨਾਲ ‘ਕੋਲੀ ਜੋਟਾ’ ਫ਼ਿਲਮ ‘ਚ ਨਜ਼ਰ ਆਵੇਗੀ। ਨੀਰੂ ਬਾਜਵਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।