ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਹਿੰਦੀ ਗਾਣੇ ’ਤੇ ਕੀਤਾ ਡਾਂਸ, ਰੋਮਾਂਟਿਕ ਵੀਡੀਓ ਆ ਰਹੀ ਹੈ ਹਰ ਇੱਕ ਨੂੰ ਪਸੰਦ

Written by  Rupinder Kaler   |  August 03rd 2020 08:26 AM  |  Updated: August 03rd 2020 08:26 AM

ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਹਿੰਦੀ ਗਾਣੇ ’ਤੇ ਕੀਤਾ ਡਾਂਸ, ਰੋਮਾਂਟਿਕ ਵੀਡੀਓ ਆ ਰਹੀ ਹੈ ਹਰ ਇੱਕ ਨੂੰ ਪਸੰਦ

ਕੋਰੋਨਾ ਮਹਾਮਾਰੀ ਦੇ ਚਲਦੇ ਅਦਾਕਾਰਾ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਟਾਈਮ ਬਿਤਾ ਰਹੀ ਹੈ । ਆਪਣੇ ਪਰਿਵਾਰ ਨਾਲ ਉਹ ਖੂਬ ਇਨਜੁਆਏ ਕਰ ਰਹੀ ਹੈ । ਜਿਸ ਦਾ ਇੱਕ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਆਪਣੇ ਪਤੀ ਨਾਲ ਇੱਕ ਹਿੰਦੀ ਗਾਣੇ ਤੇ ਡਾਂਸ ਕਰ ਰਹੀ ਹੈ । ਇਸ ਵੀਡੀਓ ਵਿੱਚ ਉਹਨਾਂ ਦੀ ਬੇਟੀ ਵੀ ਨਜ਼ਰ ਆ ਰਹੀ ਹੈ । ਇਸ ਪਲ ਨੂੰ ਪੂਰਾ ਪਰਿਵਾਰ ਖੂਬ ਇਨਜੁਆਏ ਕਰ ਰਿਹਾ ਹੈ ।

https://www.instagram.com/p/CDaLEQ5B6OW/

ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤੇ ਨੀਰੂ ਦੇ ਪ੍ਰਸ਼ੰਸਕ ਕਮੈਂਟ ਕਰਕੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਸਮਾਜ ਸੇਵਾ ਵਿੱਚ ਵੀ ਲੱਗੀ ਹੋਈ ਹੈ । ਉਹਨਾਂ ਵੱਲੋਂ ਇੱਕ ਬੱਚੇ ਦੇ ਇਲਾਜ਼ ਲਈ ਫੰਡ ਇੱਕਠਾ ਕੀਤਾ ਜਾ ਰਿਹਾ ਹੈ । ਪੰਜਾਬੀ ਭਾਈਚਾਰਾ ਵੀ ਨੀਰੂ ਬਾਜਵਾ ਦੇ ਇਸ ਕੰਮ ਵਿੱਚ ਆਪਣਾ ਸਹਿਯੋਗ ਪਾ ਰਿਹਾ ਹੈ ।

https://www.instagram.com/p/CDZVDaNheM3/

https://www.instagram.com/p/CDSmgtPhuAF/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network