ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋ ਪਈ ਨੀਰੂ ਬਾਜਵਾ, ਉਹਨਾਂ ਦਿਨਾਂ ਦਾ ਵੀਡੀਓ ਕੀਤਾ ਸਾਂਝਾ ਜਦੋਂ ਬੈਕਗਰਾਊਂਡ ਡਾਂਸਰ ਸੀ ਅਦਾਕਾਰਾ

Written by  Rupinder Kaler   |  August 12th 2020 11:01 AM  |  Updated: August 12th 2020 11:01 AM

ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋ ਪਈ ਨੀਰੂ ਬਾਜਵਾ, ਉਹਨਾਂ ਦਿਨਾਂ ਦਾ ਵੀਡੀਓ ਕੀਤਾ ਸਾਂਝਾ ਜਦੋਂ ਬੈਕਗਰਾਊਂਡ ਡਾਂਸਰ ਸੀ ਅਦਾਕਾਰਾ

ਨੀਰੂ ਬਾਜਵਾ ਨੇ ਆਪਣੀ ਅਦਾਕਾਰੀ ਦੇ ਦਮ ਤੇ ਲੱਖਾਂ ਲੋਕਾ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ । ਇਸ ਮੁਕਾਮ ਨੂੰ ਪਾਉਣ ਲਈ ਉਹਨਾਂ ਨੇ ਬਹੁਤ ਸਖਤ ਮਿਹਨਤ ਕੀਤੀ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ । ਇਹ ਵੀਡੀਓ ਕਿਸੇ ਹਿੰਦੀ ਫ਼ਿਲਮ ਦਾ ਸੀਨ ਹੈ । ਇਸ ਵੀਡੀਓ ਵਿੱਚ ਨੀਰੂ ਬਾਜਵਾ ਕੁਝ ਹੋਰ ਕਲਾਕਾਰਾਂ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/CDuO0QJhRyV/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ‘ਇਹ ਉਹ ਥਾਂ ਹੈ ਜਦੋਂ ਇਸ ਸਭ ਦੀ ਸ਼ੁਰੂਆਤ ਹੋਈ ਸੀ ….1995 ਬੇਕਾਬੂ, ਉਹ ਵੈਨਕੂਵਰ ਵਿੱਚ ਸ਼ੂਟਿੰਗ ਕਰਨ ਲਈ ਆਏ ਸਨ …14 ਸਾਲ ਦੀ ਮੈਂ ਬੈਕਗਰਾਉਂਡ ਡਾਂਸਰ …ਰੁਬੀਨਾ ਬਾਜਵਾ ਦਾ ਧੰਨਵਾਦ ਇਹ ਭੇਜਣ ਲਈ …ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ….ਕੋਈ ਵੀ ਰੋਲ ਛੋਟਾ ਨਹੀਂ ਹੁੰਦਾ ….ਹਰ ਚੀਜ਼ ਨੂੰ ਆਪਣਾ ਸਮਝ ਕੇ ਵਧੀਆ ਕਰੋ …ਧੰਨਵਾਦ ਬਾਬਾ ਜੀ’ ।

https://www.instagram.com/p/CDwJLR4hPEE/

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਇੰਡਸਟਰੀ ਵਿੱਚ ਵੀ ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਾਂਸਰ ਦੇ ਤੌਰ ਤੇ ਕੀਤੀ ਸੀ ।ਪਾਲੀਵੁੱਡ ‘ਚ ਉਹ ਪਹਿਲੀ ਵਾਰ ਕਮਲ ਹੀਰ ਦੇ ਗਾਣੇ ਵਿੱਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network