ਹਰ ਸੁੱਖ ਦੁੱਖ ‘ਚ ਸਾਥ ਦਿੰਦੀਆਂ ਹਨ ਨੀਰੂ ਬਾਜਵਾ ਦੀਆਂ ਭੈਣਾਂ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਭੈਣਾਂ ਦਾ ਕੀਤਾ ਧੰਨਵਾਦ

Written by  Shaminder   |  May 16th 2020 12:38 PM  |  Updated: May 16th 2020 12:38 PM

ਹਰ ਸੁੱਖ ਦੁੱਖ ‘ਚ ਸਾਥ ਦਿੰਦੀਆਂ ਹਨ ਨੀਰੂ ਬਾਜਵਾ ਦੀਆਂ ਭੈਣਾਂ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਭੈਣਾਂ ਦਾ ਕੀਤਾ ਧੰਨਵਾਦ

ਨੀਰੂ ਬਾਜਵਾ ਕੁਝ ਮਹੀਨੇ ਪਹਿਲਾਂ ਜੁੜਵਾ ਧੀਆਂ ਦੀ ਮਾਂ ਬਣੇ ਹਨ । ਆਪਣੀਆਂ ਬੱਚੀਆਂ ਦੀਆਂ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਨੇ ।ਪਰ ਹਾਲ ਹੀ ‘ਚ ਉਹ ਆਪਣੀ ਪ੍ਰੈਗਨੇਂਸੀ ‘ਤੇ ਇਸ ਨਾਲ ਜੁੜੀ ਜਾਣਕਾਰੀ ਲਗਾਤਾਰ ਸਾਂਝਾ ਕਰ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇਨ੍ਹਾਂ ਜੋੜੀਆਂ ਬੱਚੀਆਂ ਨੂੰ ਖੁਦ ਜਨਮ ਦਿੱਤਾ ਹੈ ।

https://www.instagram.com/p/CAMbdgAhtB3/

ਇਸ ਲਈ ਉਨ੍ਹਾਂ ਨੇ ਸੈਰੋਗੇਸੀ ਦੀ ਮਦਦ ਨਹੀਂ ਲਈ । ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ । ਜਿਸ ਦੌਰਾਨ ਉਹ ਹਸਪਤਾਲ ‘ਚ ਮੌਜੂਦ ਸਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੇਘਨਾ ਬਰਾੜ ਉਨ੍ਹਾਂ ਦੇ ਵਾਲਾਂ ਨੂੰ ਕੰਘੀ ਕਰ ਰਹੀ ਹੈ ।

https://www.instagram.com/p/CAL9RTKBGgE/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਮੇਰੇ ਬੱਚੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹਸਪਤਾਲ ਦੇ ਕਮਰੇ ‘ਚ ਮੇਰੀ ਭੈਣ ਮੇਘਨਾ ਬਰਾੜ ਅਤੇ ਸਬਰੀਨਾ ਬਾਜਵਾ ਨੇ ਸਾਰੀ ਰਾਤ ਮੇਰੀ ਮਦਦ ਕੀਤੀ ।ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਭਾਵੇਂ ਜੱਟ ਐਂਡ ਜੂਲੀਅਟ ਦਾ ਨਟਖਟ ਕਿਰਦਾਰ ਨਿਭਾਉਣਾ ਹੋਵੇ ਜਾਂ ਫਿਰ ਲੌਂਗ ਲਾਚੀ ‘ਚ ਇਕ ਪਤਨੀ ਦਾ ਕਿਰਦਾਰ, ਹਰ ਕਰੈਕਟਰ ਨੂੰ ਉਨ੍ਹਾਂ ਨੇ ਪੂਰੀ ਸੰਜੀਦਗੀ ਨਾਲ ਨਿਭਾਇਆ ਹੈ ਅਤੇ ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network