ਬਿੱਗ ਬੌਸ ਤੋਂ ਬਾਹਰ ਹੋਈ ਨੇਹਾ ਭਸੀਨ, ਮੂਸ ਜਟਾਨਾ ਨੇ ਵੀਡੀਓ ਸ਼ੇਅਰ ਕਰਕੇ ਕੀਤਾ ਇਹ ਕੰਮ

written by Rupinder Kaler | September 16, 2021

ਬਿੱਗ ਬੌਸ ਓਟੀਟੀ (Bigg Boss OTT)  ਦੇ ਫੈਨਾਲੇ ਤੋਂ ਪਹਿਲਾਂ ਸ਼ੋਅ ਦੀ ਸਭ ਤੋਂ ਸਟਰੋਂਗ ਪ੍ਰਤੀਭਾਗੀ ਨੇਹਾ ਭਸੀਨ ਘਰ ਤੋਂ ਬਾਹਰ ਹੋ ਗਈ ਹੈ । ਨੇਹਾ (Neha Bhasin) ਦੇ ਘਰ ਵਿੱਚੋਂ ਬਾਹਰ ਆਉਣ ਤੇ ਜਿੱਥੇ ਦਰਸ਼ਕ ਖੁਸ਼ ਹਨ ਉੱਥੇ ਮੂਸ ਜਟਾਣਾ ਤੇ ਅਕਸ਼ਰਾ ਸਿੰਘ ਬਹੁਤ ਖੁਸ਼ ਹਨ । ਇਹਨਾਂ ਦੋਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕਰਕੇ ਜਸ਼ਨ ਮਨਾਇਆ ਹੈ ।

Pic Courtesy: Instagram

ਹੋਰ ਪੜ੍ਹੋ :

ਨੇਹਾ ਕੱਕੜ ਦਾ ਇਸ ਤਰ੍ਹਾਂ ਦਾ ਰੂਪ ਵੇਖ ਕੇ ਪ੍ਰਸ਼ੰਸਕ ਵੀ ਹੋਏ ਪ੍ਰੇਸ਼ਾਨ, ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

Pic Courtesy: Instagram

ਦੋਹਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਮੂਸ ਜਟਾਣਾ (moose-jattana) ਦੀ ਇੰਸਟਾ ਸਟੋਰੀ ਦੀ ਗੱਲ ਕੀਤੀ ਜਾਵੇ ਤਾਂ ਮੂਸ ਜਿਵੇਂ ਹੀ ਨੇਹਾ ਦੇ ਬਾਹਰ ਆਉਣ ਦਾ ਐਲਾਨ ਸੁਣਦੀ ਹੈ ਤਾਂ ਖੁਸ਼ੀ ਨਾਲ ਝੂਮਣ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਧੰਨਵਾਦ ਬਿੱਗ ਬੌਸ …ਗੁੱਡ ਡਿਸੀਜ਼ਨ …ਇਸ ਤੋਂ ਬਾਅਦ ਉਹ ਕਹਿੰਦੀ ਹੈ ਮੈਨੂੰ ਬਹੁਤ    ਦੁੱਖ ਹੋਇਆ ਇੱਕ ਪ੍ਰਤੀਭਾਗੀ ਘਰ ਤੋਂ ਬਾਹਰ ਹੋ ਗਿਆ ।

 

View this post on Instagram

 

A post shared by bigg boss (@bigg_bossott_)


ਮੈਨੂੰ ਏਨਾ ਦੁੱਖ ਹੋ ਰਿਹਾ ਹੈ ਕਿ ਮੈਂ (moose-jattana)  ਬਰਦਾਸ਼ਤ ਨਹੀਂ ਕਰ ਪਾ ਰਹੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ (Neha Bhasin) ਦਾ ਬਿੱਗ ਬੌਸ (Bigg Boss OTT)  ਦੇ ਘਰੋਂ ਬਾਹਰ ਆਉਣਾ ਉਹਨਾਂ ਦੇ ਪ੍ਰਸ਼ੰਸਕਾਂ ਲਈ   ਸ਼ਾਕਿੰਗ ਖਬਰ ਹੈ ਕਿਉਂਕਿ ਨੇਹਾ ਸਭ ਤੋਂ ਸਟਰਾਂਗ ਪ੍ਰਤੀਭਾਗੀ ਸੀ ।

0 Comments
0

You may also like