ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ

written by Shaminder | February 12, 2021

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦੋਵੇਂ ਟੋਨੀ ਕੱਕੜ ਦੇ ਨਵੇਂ ਰਿਲੀਜ਼ ਹੋਏ ਗੀਤ ‘ਬੂਟੀ ਸ਼ੇਕ ’ ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ ।ਦੋਵਾਂ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੋਵੇਂ ਇੱਕੋ ਡਰੈੱਸ ‘ਚ ਵਿਖਾਈ ਦੇ ਰਹੇ ਹਨ ਅਤੇ ਇਹ ਵੀਡੀਓ ਕਾਫੀ ਕਿਊਟ ਹੈ ਜਿਸ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

neha kakkar

ਦੱਸ ਦਈਏ ਕਿ ਟੋਨੀ ਕੱਕੜ ਦਾ ਇਹ ਨਵਾਂ ਗੀਤ ਅੱਜ ਹੀ ਰਿਲੀਜ਼ ਹੋਇਆ ਹੈ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।

ਹੋਰ ਪੜ੍ਹੋ : ਗਾਇਕ ਦੀਪੇਸ਼ ਰਾਹੀ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਰਾਂਝਾ ਜੋਗੀ’

Neha Kakkar

 

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਰੋਹਨਪ੍ਰੀਤ ਦੇ ਨਾਲ ੳੇੁਨ੍ਹਾਂ ਨੇ ਬੀਤੇ ਸਾਲ ਅਕਤੂਬਰ ‘ਚ ਵਿਆਹ ਕਰਵਾਇਆ ਸੀ ।

Neha Kakkar And Rohanpreet

ਦੋਵਾਂ ਦਾ ਵਿਆਹ ਕਾਫੀ ਚਰਚਾ ‘ਚ ਰਿਹਾ ਸੀ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਫ੍ਰਸਟ ਵੈਲੇਂਨਟਾਈਨ ਵੀਕ ‘ਤੇ ਵੀ ਰੋਹਨਪ੍ਰੀਤ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ।

0 Comments
0

You may also like