
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅੱਜ ਕਾਮਯਾਬੀ ਦੇ ਉਸ ਮੁਕਾਮ 'ਤੇ ਹੈ, ਜਿੱਥੇ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਮੌਜੂਦਾ ਸਮੇਂ ਵਿੱਚ ਨੇਹਾ ਕੱਕੜ ਦਾ ਨਾਂਅ ਮਸ਼ਹੂਰ ਗਾਇਕਾਂ ਵਿੱਚ ਲਿਆ ਜਾਂਦਾ ਹੈ। ਅੱਜ ਨੇਹਾ ਕੱਕੜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਸਫਲਤਾ ਦੇ ਸਿਖਰ 'ਤੇ ਪਹੁੰਚੀ ਨੇਹਾ ਦੀ ਜ਼ਿੰਦਗੀ ਬੇਹੱਦ ਸੰਘਰਸ਼ਾਂ ਨਾਲ ਭਰੀ ਹੋਈ ਸੀ।

ਨੇਹਾ ਦੇ ਜ਼ਮੀਨ ਤੋਂ ਉੱਠਣ ਅਤੇ ਅਸਮਾਨ ਨੂੰ ਛੂਹਣ ਦੇ ਸੰਘਰਸ਼ ਦੀ ਕਹਾਣੀ ਤਾਂ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੂੰ ਇਸ ਦੁਨੀਆ 'ਤੇ ਆਉਣ ਲਈ ਵੀ ਕਾਫੀ ਸੰਘਰਸ਼ ਕਰਨਾ ਪਿਆ। ਆਓ ਨੇਹਾ ਕੱਕੜ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਤੇ ਰਿਐਲਟੀ ਸ਼ੋਅ ਇੰਡੀਅਨ ਆਈਡਲ ਦੀ ਇੱਕ ਪ੍ਰਤੀਯੋਗੀ ਤੋਂ ਜੱਜ ਬਂਨਣ ਤੱਕ ਨੇਹਾ ਦਾ ਸਫ਼ਰ ਬਹੁਤ ਹੀ ਮੁਸ਼ਕਲਾਂ ਭਰਿਆ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਦੀ ਜ਼ਿੰਦਗੀ 'ਚ ਇਕ ਅਜਿਹਾ ਦੌਰ ਆਇਆ ਜਦੋਂ ਉਸ ਦੀ ਮਾਂ ਖੁਦ ਉਸ ਨੂੰ ਮਾਰਨਾ ਚਾਹੁੰਦੀ ਸੀ। ਅਸਲ 'ਚ ਜਦੋਂ ਨੇਹਾ ਮਾਂ ਦੇ ਪੇਟ 'ਚ ਸੀ ਤਾਂ ਉਹ ਨੇਹਾ ਨੂੰ ਇਸ ਦੁਨੀਆ 'ਚ ਨਹੀਂ ਲਿਆਉਣਾ ਚਾਹੁੰਦੀ ਸੀ। ਇਸ ਬਾਰੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਨੇ ਖੁਦ ਇੱਕ ਇੰਟਰਵਿਊ ਦੇ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ।
ਇਹ ਤਾਂ ਹਰ ਕੋਈ ਜਾਣਦਾ ਹੈ ਕਿ ਨੇਹਾ ਕੱਕੜ ਅਤੇ ਉਸ ਦੇ ਪਰਿਵਾਰ ਨੇ ਆਪਣੀ ਜ਼ਿੰਦਗੀ 'ਚ ਇ$ਕ ਅਜਿਹਾ ਪੜਾਅ ਵੀ ਦੇਖਿਆ ਜਦੋਂ ਉਹ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਕੁਝ ਸਮਾਂ ਪਹਿਲਾਂ ਟੋਨੀ ਕੱਕੜ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਦੀ ਹਾਲਤ ਠੀਕ ਨਹੀਂ ਹੈ। ਅਜਿਹੇ 'ਚ ਘਰ ਦੀ ਅਜਿਹੀ ਹਾਲਤ 'ਚ ਉਸ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਤੀਜਾ ਬੱਚਾ ਪੈਦਾ ਹੋਵੇ, ਪਰ ਗਰਭ ਅਵਸਥਾ ਦੇ ਅੱਠ ਹਫ਼ਤੇ ਬੀਤ ਜਾਣ ਕਾਰਨ ਉਸ ਦੀ ਮਾਂ ਗਰਭਪਾਤ ਨਹੀਂ ਕਰਵਾ ਸਕੀ ਅਤੇ ਇਸ ਤਰ੍ਹਾਂ 6 ਜੂਨ 1988 ਨੂੰ ਉਸ ਦੀ ਛੋਟੀ ਭੈਣ ਨੇਹਾ ਕੱਕੜ ਦੇ ਘਰ ਜਨਮ ਲਿਆ।

ਬਚਪਨ ਤੋਂ ਹੀ ਗਾਉਣ ਦਾ ਸ਼ੌਕ ਰੱਖਣ ਵਾਲੀ ਨੇਹਾ ਕੱਕੜ ਆਪਣੀ ਵੱਡੀ ਭੈਣ ਸੋਨੂੰ ਕੱਕੜ ਦੇ ਨਾਲ ਜਗਰਾਤਿਆਂ ਦੇ ਵਿੱਚ ਭਜਨ ਗਾਉਂਦੀ ਸੀ। ਦੋਹਾਂ ਨੇ ਲੰਬੇ ਸਮੇਂ ਤੱਕ ਭਜਨ ਗਾ ਕੇ ਅਤੇ ਜਗਰਾਤੇ ਕਰਕੇ ਘਰ ਚਲਾਉਣ ਲਈ ਪੈਸਾ ਕਮਾਇਆ। ਬਾਅਦ ਵਿੱਚ ਨੇਹਾ ਨੇ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਵਿੱਚ ਹਿੱਸਾ ਲਿਆ ਅਤੇ ਆਪਣੇ ਗਾਇਕੀ ਕਰੀਅਰ ਵਿੱਚ ਇੱਕ ਕਦਮ ਅੱਗੇ ਵਧਾਇਆ।
ਹਾਲਾਂਕਿ ਇਸ ਸ਼ੋਅ 'ਚ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ। ਸਾਲ 2008 ਵਿੱਚ, ਉਸ ਨੇ ਆਪਣੀ ਐਲਬਮ ਨੇਹਾ ਦਿ ਰੌਕਸਟਾਰ ਨੂੰ ਲਾਂਚ ਕੀਤਾ। ਇਸ ਤੋਂ ਬਾਅਦ, ਉਹ ਹੌਲੀ-ਹੌਲੀ ਆਪਣੇ ਟੀਚੇ ਨੂੰ ਹਾਸਲ ਕਰਨ ਦੇ ਰਸਤੇ 'ਤੇ ਅੱਗੇ ਵਧਦੀ ਗਈ ਅਤੇ ਸੰਗੀਤ ਜਗਤ ਵਿੱਚ ਤੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ।
ਨੇਹਾ ਨੂੰ ਆਪਣੇ ਗੀਤ 'ਸੈਕੰਡ ਹੈਂਡ' ਜਵਾਨੀ ਨਾਲ ਬਾਲੀਵੁੱਡ 'ਚ ਪਛਾਣ ਮਿਲੀ। ਇਸ ਗੀਤ ਨੂੰ ਉਸ ਦਾ ਪਹਿਲਾ ਹਿੱਟ ਗੀਤ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਲਮ ਯਾਰੀਆਂ ਦੇ ਗੀਤ 'ਸਨੀ-ਸਨੀ' ਤੋਂ ਵੀ ਕਾਫੀ ਪਛਾਣ ਮਿਲੀ। ਨੇਹਾ ਨੇ ਆਪਣੇ ਕਰੀਅਰ 'ਚ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਉਸ ਦੇ ਗੀਤ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੇ ਹਨ ਤੇ ਇਹ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਵਾਂਗ ਪੱਟ 'ਤੇ ਥਾਪੀ ਮਾਰ ਯੋ-ਯੋ ਹਨੀ ਸਿੰਘ ਨੇ ਲਾਈਵ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ
ਨੇਹਾ ਕੱਕੜ ਫਿਲਮਾਂ ਵਿੱਚ ਪਲੇਅਬੈਕ ਸਿੰਗਿਗ ਤੋਂ ਇਲਾਵਾ, ਆਪਣੀਆਂ ਸੰਗੀਤ ਐਲਬਮਾਂ ਲਈ ਵੀ ਜਾਣੀ ਜਾਂਦੀ ਹੈ। ਉਸ ਦੇ ਮਸ਼ਹੂਰ ਗੀਤਾਂ ਵਿੱਚ ਕਾਲਾ ਚਸ਼ਮਾ, ਮਨਾਲੀ ਟਰਾਂਸ, ਆਂਖ ਮਾਰੇ, ਕਰ ਗਈ ਚੁੱਲ, ਗਰਮੀ, ਸਾਕੀ ਸਾਕੀ ਆਦਿ ਸ਼ਾਮਲ ਹਨ। ਨੇਹਾ ਕੱਕੜ ਦੀ ਗਿਣਤੀ ਉਨ੍ਹਾਂ ਗਾਇਕਾਂ ਵਿੱਚ ਹੁੰਦੀ ਹੈ ਜਿਨ੍ਹਾਂ ਦੇ ਗੀਤਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਗੀਤ ਵਾਇਰਲ ਹੋ ਜਾਂਦੇ ਹਨ।
View this post on Instagram