ਨੇਹਾ ਕੱਕੜ ਨੇ ਇਸ ਮਾਮਲੇ ਵਿੱਚ ਅਮਿਤਾਬ ਬੱਚਨ ਤੇ ਸ਼ਾਹਰੁਖ ਖ਼ਾਨ ਨੂੰ ਦਿੱਤੀ ਵੱਡੀ ਟੱਕਰ

written by Rupinder Kaler | December 15, 2020

ਨੇਹਾ ਕੱਕੜ ਇੱਕ ਤੋਂ ਬਾਅਦ ਇੱਕ ਖਿਤਾਬ ਆਪਣੇ ਨਾਂ ਕਰਦੀ ਜਾ ਰਹੀ ਹੈ । ਹਾਲ ਹੀ ਵਿੱਚ ਉਸ ਨੂੰ ਟਾਪ ਹਿੰਦੀ ਤੇ ਪੰਜਾਬੀ ਫੀਮੇਲ ਆਰਟਿਸਟ 2020 ਦਾ ਖ਼ਿਤਾਬ ਵੀ ਮਿਲਿਆ ਸੀ। ਇਸ ਸਭ ਦੇ ਚਲਦੇ ਨੇਹਾ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ । ਨੇਹਾ ਹਾਲ ਹੀ 'ਚ ਉਸ ਲਿਸਟ 'ਚ ਸ਼ਾਮਲ ਹੋਈ ਹੈ ਜਿਸ 'ਚ ਸ਼ਾਮਲ ਹੋ ਕੇ ਉਹ ਅਮਿਤਾਭ ਬਚਨ ਤੇ ਸ਼ਾਹਰੁਖ ਖ਼ਾਨ ਦੇ ਲਗਪਗ ਬਰਾਬਰ ਆ ਕੇ ਖੜ੍ਹੀ ਹੋਈ ਹੈ । neha ਹੋਰ ਪੜ੍ਹੋ :

ਦਰਅਸਲ ਨੇਹਾ ਦਾ ਨਾਂ ਫੋਬਰਸ ਦੀ ਲਿਸਟ 'ਚ ਉਨ੍ਹਾਂ ਟਾਪ 100 ਸੈਲੇਬ੍ਰਿਟੀ ਦੀ ਲਿਸਟ 'ਚ ਸ਼ਾਮਲ ਹੋਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਫੋਬਰਸ ਮੈਗਜ਼ੀਨ ਨੇ ਹਾਲ ਹੀ 'ਚ ਕੁਝ ਸਟਾਰਜ਼ ਦੀ ਲਿਸਟ ਜਾਰੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ । sonu-neha ਨੇਹਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫੋਬਰਸ ਦੇ ਕਵਰ ਫੋਟੋ 'ਤੇ ਨਜ਼ਰ ਆ ਰਹੀ ਹੈ। ਇਸ ਫੋਟੋ 'ਤੇ ਲਿਖਿਆ ਹੈ- ਸਿਰਫ਼ 12 ਭਾਰਤੀ ਸ਼ਾਮਲ ਹਨ। ਸਿੰਗਰ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਗਰਵ...ਗਰਵ...ਗਰਵ ਖ਼ੁਦ 'ਤੇ ਬਹੁਤ ਗਰਵ ਹੋ ਰਿਹਾ ਹੈ। ਤੁਸੀਂ ਲੋਕ ਜਾਣਦੇ ਹੋ ਦੋਸਤੋਂ ਇਸ ਲਿਸਟ 'ਚ ਅਮਿਤਾਭ ਬਚਨ ਸਰ, ਸ਼ਾਹਰੁਖ ਖ਼ਾਨ ਦੇ ਨਾਲ ਮੇਰਾ ਨਾਂ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਪਰਮਾਤਮਾ ਦਾ ਧੰਨਵਾਦ।

0 Comments
0

You may also like