ਨੇਹਾ ਕੱਕੜ ਦੀ ਜ਼ਿੰਦਗੀ ‘ਚ ਆਈ ਖੁਸ਼ੀ, ਪਤੀ ਰੋਹਨਪ੍ਰੀਤ ਸਿੰਘ ਨੇ ਪੋਸਟ ਪਾ ਕੇ ਦਿੱਤੀ ਵਧਾਈ

written by Lajwinder kaur | July 13, 2021

ਬਾਲੀਵੁੱਡ ਗਾਇਕਾ ਨੇਹਾ ਕੱਕੜ ਆਪਣੀ ਆਵਾਜ਼ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਨੇਹਾ ਕੱਕੜ ਦਾ ਕੋਈ ਵੀ ਗਾਣਾ ਆਉਂਦੇ ਹੀ ਸੁਪਰਹਿੱਟ ਹੋ ਜਾਂਦਾ ਹੈ। ਜਿਸ ਕਰਕੇ ਨੇਹਾ ਕੱਕੜ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਗੀਤਾਂ ਦੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਨੂੰ ਸੋਸ਼ਲ ਮੀਡੀਆ ਦੀ ਰਾਣੀ ਵੀ ਕਿਹਾ ਜਾਂਦਾ ਹੈ, ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਨਵੀਆਂ ਪੋਸਟਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਨੇਹਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਹੈ।

happy birthday neha kakkar , singer rohanpreet celebrates his wife first birthday celebration image source-instagram

ਹੋਰ ਪੜ੍ਹੋ :  ਬੀ ਪਰਾਕ ਦੇ ਪੁੱਤਰ ਦਾ ਕਿਊਟ ਵੀਡੀਓ ਆਇਆ ਸਾਹਮਣੇ, ਮਿਊਜ਼ਿਕ ਦਾ ਅਨੰਦ ਲੈ ਰਿਹਾ ਹੈ ਅਦਾਬ, ਦੇਖੋ ਵੀਡੀਓ

ਹੋਰ ਪੜ੍ਹੋ : ਭਾਰਤੀ ਸਿੰਘ ਨੂੰ ਕੀ ਹੋਇਆ, ਚਿਹਰੇ ‘ਤੇ ਝੁਰੜੀਆਂ ਅਤੇ ਸਿਰ 'ਤੇ ਚਿੱਟੇ ਵਾਲ ਦੇਖ ਕੇ ਹਰ ਕੋਈ ਹੋਇਆ ਹੈਰਾਨ, ਵੀਡੀਓ ਹੋਈ ਵਾਇਰਲ

rohanpreet singh and neha kakkar image source-instagram

ਜੀ ਹਾਂ ਨੇਹਾ ਕੱਕੜ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ 60 ਮਿਲੀਅਨ ਫਾਲੋਅਰਜ਼ ਹੋ ਗਏ ਨੇ। ਦਰਅਸਲ ਨੇਹਾ ਕੱਕੜ ਬਾਲੀਵੁੱਡ ਦੀ ਅਜਿਹੀ ਪਹਿਲੀ ਗਾਇਕਾ ਹੈ, ਜਿਸ ਨੂੰ ਵੱਡੀ ਗਿਣਤੀ ਚ ਲੋਕ ਫਾਲੋ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਕੱਕੜ ਫ਼ਿਲਮ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਫਾਲੋਅਰਜ਼ ਦੇ ਨਾਲ ਤੀਜੀ ਸੈਲੀਬ੍ਰਿਟੀ ਬਣ ਗਈ ਹੈ। ਪਹਿਲਾ ਨੰਬਰ ‘ਤੇ ਦੇਸੀ ਗਰਲ ਯਾਨੀ ਕਿ ਅਦਾਕਾਰਾ ਪ੍ਰਿਯੰਕਾ ਚੋਪੜਾ 65.6 ਮਿਲੀਅਨ ਫਾਲੋਅਰਸ ਦੇ ਨਾਲ ਹੈ, ਜਦੋਂ ਕਿ ਅਦਾਕਾਰਾ ਸ਼ਰਧਾ ਕਪੂਰ 63.8 ਮਿਲੀਅਨ ਫਾਲੋਅਰਜ਼ ਨਾਲ ਦੂਜੇ ਨੰਬਰ' ਤੇ ਹੈ।

inside image of rohanpreet singh image source-instagram

ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਵੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ। ਤਸਵੀਰਾਂ ‘ਚ ਨੇਹਾ ਕੱਕੜ ਕੇਕ ਕੱਟ ਕੇ ਆਪਣੀ ਖੁਸ਼ੀ ਨੂੰ ਸੈਲੀਬ੍ਰੇਟ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਨੇਹਾ ਕੱਕੜ ਨੂੰ ਪ੍ਰਸ਼ੰਸਕ ਮੁਬਾਰਕਾਂ ਦੇ ਰਹੇ ਨੇ।

 

 

 

View this post on Instagram

 

A post shared by Rohanpreet Singh (@rohanpreetsingh)

 

0 Comments
0

You may also like