ਨਵੇਂ ਸਾਲ ਦੀ ਰਾਤ ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਚਾਲੇ ਹੋਇਆ ਕੁਝ ਅਜਿਹਾ, ਸਟੇਜ 'ਤੇ ਹੀ ਰੋਣ ਲੱਗ ਪਈ ਗਾਇਕਾ

written by Lajwinder kaur | January 02, 2022

ਬਾਲੀਵੁੱਡ ਜਗਤ ਦੀ ਚਰਚਿਤ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਨੇਹਾ ਕੱਕੜ ਨੇ ਨਵੇਂ ਸਾਲ ਦੇ ਮੌਕੇ 'ਤੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ। ਇਸ ਪੋਸਟ 'ਚ ਸਾਫ਼ ਤੌਰ 'ਤੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ 2022 'ਚ ਕਦਮ ਰੱਖਦੇ ਹੋਏ ਉਹ ਆਪਣੇ ਪਤੀ ਰੋਹਨਪ੍ਰੀਤ ਸਿੰਘ ਨੂੰ ਕਿੰਨਾ ਮਿਸ ਕਰ ਰਹੀ ਹੈ। ਨੇਹਾ ਕੱਕੜ ਨੇ ਇਸ ਪੋਸਟ 'ਚ ਦੱਸਿਆ ਹੈ ਕਿ ਰੋਹਨਪ੍ਰੀਤ ਅਤੇ ਉਹ ਦੋਵੇਂ ਨਵੇਂ ਸਾਲ ਦੇ ਮੌਕੇ 'ਤੇ ਇਕੱਠੇ ਨਹੀਂ ਸਨ। ਇਸ ਕਾਰਨ ਜਦੋਂ ਉਹ ਸਟੇਜ 'ਤੇ ਪਰਫਾਰਮ ਕਰ ਰਹੀ ਸੀ ਤਾਂ ਉਹ ਰੋਣ ਲੱਗ ਪਈ।

ਹੋਰ ਪੜ੍ਹੋ : ਪਰਮੀਸ਼ ਵਰਮਾ ਦੀ ਰਿਸੈਪਸ਼ਨ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਮੈਂ ਤੁਹਾਨੂੰ ਯਾਦ ਕਰਦੀ ਹਾਂ, ਇਹ ਤਸਵੀਰ ਪਿਛਲੇ ਸਾਲ ਕਲਿੱਕ ਕੀਤੀ ਗਈ ਸੀ ਅਤੇ ਬੀਤੀ ਰਾਤ ਅਸੀਂ ਇਕੱਠੇ ਨਹੀਂ ਸੀ ਕਿਉਂਕਿ ਰੋਹਨ ਕਸ਼ਮੀਰ ਦੇ ਪਹਿਲਗਾਮ 'ਚ ਪਰਫਾਰਮ ਕਰ ਰਿਹਾ ਸੀ ਅਤੇ ਮੈਂ ਗੋਆ 'ਚ ਪਰਫਾਰਮ ਕਰ ਰਹੀ ਸੀ।

ਉਨ੍ਹਾਂ ਨੇ ਅੱਗੇ ਲਿਖਿਆ ਹੈ- ਮੈਂ ਬੀਤੀ ਰਾਤ 12 ਵਜੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰੇ ਪ੍ਰਦਰਸ਼ਨ ਕਾਰਨ ਅਜਿਹਾ ਨਹੀਂ ਹੋ ਸਕਿਆ, ਇਸ ਲਈ ਮੈਂ ਸਟੇਜ 'ਤੇ ਭਾਵੁਕ ਹੋ ਗਈ ਅਤੇ ਮੈਂ ਅੱਜ ਤੱਕ ਰੋਹੂ ਨੂੰ ਇਸ ਬਾਰੇ ਨਹੀਂ ਦੱਸਿਆ ਕਿਉਂਕਿ ਮੈਂ ਪਹਿਲਾਂ ਵੀ ਇੱਕ ਵਾਰ ਸਟੇਅ 'ਤੇ ਸੀ। ਮੈਨੂੰ ਰੋਣ ਵਿੱਚ ਸ਼ਰਮ ਆਉਂਦੀ ਹੈ। ਬਹੁਤ ਭਾਵੁਕ ਹੋਣ ਕਰਕੇ ਮੈਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੀ ਕਿਉਂਕਿ ਰੋਹੂ ਮੇਰੇ ਨਾਲ ਨਹੀਂ ਸੀ ਅਤੇ ਮੈਂ ਉਸਨੂੰ ਕੱਸ ਕੇ ਗਲੇ ਲਗਾਉਣਾ ਚਾਹੁੰਦੀ ਸੀ ਅਤੇ ਉਸਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਚਾਹੁੰਦੀ ਸੀ। ਪਰ ਮੈਂ ਸੱਚਮੁੱਚ ਖੁਸ਼ ਹਾਂ ਕਿ ਅਸੀਂ ਦੋਵੇਂ ਸਾਲ ਦੇ ਆਖਰੀ ਦਿਨ ਕੰਮ ਕਰ ਰਹੇ ਸੀ ਅਤੇ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ।

Neha Kakkar celebrate Rohanpreet Birthday image From instagram

ਹੋਰ ਪੜ੍ਹੋ : ਹਾਰਡੀ ਸੰਧੂ ਨੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, 'ਬਿਜਲੀ ਬਿਜਲੀ' ਗੀਤ ‘ਤੇ ਥਿਰਕਦੇ ਆਏ ਨਜ਼ਰ, ਦੇਖੋ ਵੀਡੀਓ

ਉਨ੍ਹਾਂ ਨੇ ਅੱਗ ਲਿਖਿਆ ਹੈ- ਬੇਬੀ ਮੈਂ ਅੱਜ ਤੁਹਾਨੂੰ ਮਿਲਣ ਲਈ ਇੰਤਜ਼ਾਰ ਨਹੀਂ ਕਰ ਸਕਦੀ। ਤੁਹਾਡੇ ਮੇਰੇ ਤੱਕ ਪਹੁੰਚਣ ਦੀ ਉਡੀਕ ਕਰ ਰਹੀ ਹੈ। ਲਵ ਯੂ ਮੇਰੇ ਡਰੀਮ ਹੱਸਬੈਂਡ! ਸਾਰਿਆਂ ਨੂੰ ਅਤੇ ਮੇਰੇ ਲਈ ਨਵਾਂ ਸਾਲ ਮੁਬਾਰਕ। ਇਸ ਪੋਸਟ ਉੱਤੇ  ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ। ਇਸ ਸਾਲ ਦੀ 24 ਅਕਤੂਬਰ ਨੂੰ ਦੋਵਾਂ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤੀ ਸੀ।

 

You may also like