ਗਾਇਕਾ ਨੇਹਾ ਕੱਕੜ ਨੂੰ ਕੌਣ ਨਹੀਂ ਪੁੱਛਦਾ, ਤਸਵੀਰ ਸਾਂਝੀ ਕਰਕੇ ਕੀਤਾ ਖੁਲਾਸਾ

Written by  Rupinder Kaler   |  December 07th 2019 12:56 PM  |  Updated: December 07th 2019 12:56 PM

ਗਾਇਕਾ ਨੇਹਾ ਕੱਕੜ ਨੂੰ ਕੌਣ ਨਹੀਂ ਪੁੱਛਦਾ, ਤਸਵੀਰ ਸਾਂਝੀ ਕਰਕੇ ਕੀਤਾ ਖੁਲਾਸਾ

ਗਾਇਕਾ ਨੇਹਾ ਕੱਕੜ ਦੇ ਗਾਣੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੱਕ ਧੁੂਮ ਪਾਉਂਦੇ ਹਨ । ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ, ਤੇ ਹੁਣ ਉਹ ਇੱਕ ਹੋਰ ਹਿੱਟ ਗਾਣਾ ਆਪਣੇ ਪ੍ਰਸ਼ੰਸਕਾਂ ਦੀ ਨਜ਼ਰ ਕਰਨ ਜਾ ਰਹੇ ਹਨ । ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਓ ਅਕਾਊਂਟ ਤੋਂ ਸ਼ੇਅਰ ਕੀਤਾ ਹੈ । ਨੇਹਾ ਦਾ ਇਹ ਗਾਣਾ 8 ਦਸੰਬਰ ਨੂੰ ‘ਪੁੱਛਦਾ ਹੀ ਨਹੀਂ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B5wqFqqnNH4/

ਜਿਸ ਤਰ੍ਹਾਂ ਦਾ ਇਸ ਗਾਣੇ ਦਾ ਟਾਈਟਲ ਹੈ, ਉਸ ਤੋਂ ਲੱਗਦਾ ਹੈ ਕਿ ਇਸ ਗੀਤ ਵਿੱਚ ਪ੍ਰੇਮੀ ਪ੍ਰੇਮਿਕਾ ਦੀ ਨੋਕ ਝੋਕ ਦਿਖਾਈ ਜਾਵੇਗੀ । ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਬੱਬੂ ਨੇ ਲਿਖੇ ਹਨ, ਜਦੋਂ ਕਿ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਹੈ ।

https://www.instagram.com/p/B25rSq8Dk7i/

ਗਾਣੇ ਦਾ ਪੂਰਾ ਪ੍ਰੋਜੈਕਟ ਗੁਰਿੰਦਰ ਬਾਵਾ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਦਾ ਸੁੱਖੀ ਈ ਨਾਲ ਡਿਊਟ ਸੌਂਗ ਆਇਆ ਸੀ ।

https://www.instagram.com/p/Bzuxx2Tn8dn/

ਵਾਹ ਵਾਈ ਵਾਹ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਮਨਿੰਦਰ ਬੁੱਟਰ ਨਾਲ ਆਏ ਗਾਣੇ ਸੌਰੀ ਸੌਂਗ ਨੂੰ ਵੀ ਕਾਫੀ ਪਿਆਰ ਮਿਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network